ਭਾਰਤ ਨੇ ਸਕਾਟਲੈਂਡ ਨੂੰ 4-1 ਨਾਲ ਹਰਾਇਆ

06/15/2017 9:14:53 PM

ਲੰਡਨ— ਭਾਰਤ ਹਾਕੀ ਟੀਮ ਨੇ ਪਹਿਲਾਂ ਹਾਫ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਆਰਟਰ 'ਚ ਚਾਰ ਗੋਲ ਕਰ ਕੇ ਸਕਾਟਲੈਂਡ ਨੂੰ ਇੱਥੇ ਐੱਫ. ਆਈ. ਐੱਚ. ਵਰਲਡ ਲੀਗ ਸੈਮੀਫਾਈਨਲ 'ਚ ਵੀਰਵਾਰ ਨੂੰ 4-1 ਨਾਲ ਹਰਾ ਦਿੱਤਾ। ਭਾਰਤੀ ਟੀਮ ਪਹਿਲਾਂ ਦੋ ਕੁਆਰਟਰ 'ਚ ਇਕ ਗੋਲ ਨਾਲ ਪਿੱਛੇ ਪਰ ਤੀਜੇ ਕੁਆਰਟਰ 'ਚ ਉਸ ਨੇ 11 ਮਿੰਟ ਦੇ ਅੰਦਰ ਇਕ ਤੋਂ ਬਾਅਦ ਇਕ ਗੋਲ ਕੀਤੇ। ਭਾਰਤ ਨੇ ਪੂਲ 'ਬੀ' ਦੇ ਇਸ ਮੁਕਾਬਲੇ 'ਚ ਫਿਰ ਸਕਾਟਲੈਂਡ ਨੂੰ ਕੋਈ ਮੌਕਾ ਨਹੀਂ ਦਿੱਤਾ। ਵਿਸ਼ਵ 'ਚ 6ਵੇਂ ਨੰਬਰ ਦੀ ਭਾਰਤੀ ਟੀਮ ਨੇ ਹੋਲੀ ਸ਼ੁਰੂਆਤ ਤੋਂ ਉਭਰਦੇ ਹੋਏ 23ਵੀਂ ਰੈਕਿੰਗ ਦੇ ਸਕਾਟਲੈਂਡ ਨੂੰ ਆਸਾਨੀ ਨਾਲ ਹਰਾ ਦਿੱਤਾ। ਸਕਾਟਲੈਂਡ ਨੇ ਪੰਜਵੇਂ ਮਿੰਟ 'ਚ ਕ੍ਰਿਸ ਗ੍ਰੈਸਿਕ ਦੇ ਗੋਲ ਨਾਲ ਬੜਤ ਬਣਾਈ ਅਤੇ ਇਸ ਬੜਤ ਨੂੰ ਪਹਿਲੇ ਆਫ ਤੱਕ ਬਰਕਰਾਰ ਰੱਖਿਆ। ਭਾਰਤ ਨੇ ਤੀਜੇ ਅਤੇ ਕੁਆਰਟਰ ਸ਼ੁਰੂ ਹੁੰਦੇ ਹੀ ਲਗਾਤਾਰ ਹਮਲੇ ਨਾਲ ਸਕਾਟਲੈਂਡ ਦਾ ਦਮ ਤੋੜ ਦਿੱਤਾ। ਭਾਰਤ ਦੀ ਜਿੱਤ 'ਚ ਰਮਨਦੀਪ ਸਿੰਘ ਨੇ ਦੋ ਸ਼ਾਨਦਾਰ ਗੋਲ ਦਾਗੇ। ਰਮਨਦੀਪ ਨੇ 31ਵੇਂ ਮਿੰਟ 'ਚ ਗੋਲ ਕਰਕੇ ਭਾਰਤ ਨੂੰ 2-1 ਦੀ ਬੜਤ ਹਾਸਲ ਕਰਵਾਈ। ਆਕਾਸ਼ਦੀਪ ਸਿੰਘ ਨੇ 40ਵੇਂ ਮਿੰਟ 'ਚ ਮੈਦਾਨੀ ਗੋਲ ਨਾਲ ਭਾਰਤਨੂੰ 3-1 ਨਾਲ ਅੱਗੇ ਕਰ ਦਿੱਤਾ ਜਦੋਂ ਕਿ ਡ੍ਰੈਗ ਮਲਿਕਰ ਹਰਮਨਪ੍ਰੀਤ ਸਿੰਘ ਨੇ 42ਵੇਂ 'ਚ ਪੇਨਲਟੀ ਕਾਰਨਰ 'ਤੇ ਸ਼ਕਤੀਸ਼ਾਲੀ ਮਲਿਕ ਲਗਾਉਦੇ ਹੋਏ ਭਾਰਤ ਦਾ ਚੌਥੀ ਗੋਲ ਕੀਤਾ। ਸਕਾਟਲੈਂਡ ਦੇ ਗੋਲਕੀਪਰ ਦੇ ਕੋਲ ਇਸ ਸ਼ਾਟ ਨੂੰ ਰੋਕਣ ਦਾ ਕੋਈ ਮੌਦਾ ਨਹੀਂ ਸੀ। ਭਾਰਤ ਦਾ ਅਗਲਾ ਮੁਕਾਬਲੇ 17 ਜੂਨ ਨੂੰ ਕੈਨੇਡਾ ਨਾਲ ਹੋਵੇਗਾ। ਇਸ ਤੋਂ ਪਹਿਲਾਂ ਅਰਜਨਟੀਨਾ ਨੇ ਪੂਲ 'ਏ' ਦੇ ਮੁਕਾਬਲੇ 'ਚ ਕੋਰੀਆ ਨੂੰ 2-1 ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤਾ।

 


Related News