ਭਾਰਤ ਏ ਮਹਿਲਾ ਟੀਮ ਨੇ ਨਾਰਥਨ ਟੈਰੀਟਰੀ ਨਾਲ ਮੈਚ ਡਰਾਅ ਖੇਡਿਆ

10/06/2017 5:09:26 PM

ਨਵੀਂ ਦਿੱਲੀ—ਭਾਰਤ ਏ ਟੀਮ ਨੇ 2017 ਮਹਿਲਾ ਆਸਟਰੇਲੀਆ ਹਾਕੀ ਲੀਗ ਦੇ ਇਕ ਮੈਚ 'ਚ ਸ਼ੁੱਕਰਵਾਰ ਨੂੰ ਇੱਥੇ ਨਾਰਥਨ ਟੈਰੀਟਰੀ ਨਾਲ 1-1 ਦਾ ਡਰਾਅ ਖੇਡਿਆ। ਦੋਵਾਂ ਟੀਮਾਂ ਨੇ ਦਮਦਾਰ ਸ਼ੁਰੂਆਤ ਕੀਤੀ ਪਰ ਉਹ ਨਾਰਥਨ ਟੈਰੀਟਰੀ ਸੀ ਜਿਸ ਨੇ ਪਹਿਲਾਂ ਬੜ੍ਹਤ ਹਾਸਲ ਕੀਤੀ। ਉਸ ਵਲੋਂ ਇਹ ਮੈਦਾਨੀ ਗੋਲ 15ਵੇਂ ਮਿੰਟ 'ਚ ਬਰੂਕ ਪੇਰਿਸ ਨੇ ਕੀਤਾ। ਭਾਰਤ ਭਾਵੇਂ ਹੀ ਬੈਕਫੁੱਟ 'ਤੇ ਸੀ ਪਰ ਅੰਡਰ-23 ਖਿਡਾਰੀਆਂ ਨਾਲ ਸਜੀ ਇਸ ਟੀਮ ਨੇ ਗੋਲ ਕਰਨ ਲਈ ਆਪਣੇ ਵਲੋਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ। ਉਸ ਨੂੰ ਪੈਲਨਟੀ ਸਟੋਕ ਮਿਲਿਆ ਜਿਸ ਨਾਲ ਗਗਨਦੀਪ ਕੌਰ ਨੇ 22ਵੇਂ ਮਿੰਟ 'ਚ ਗੋਲ ਕਰ ਦਿੱਤਾ। ਇਸ ਤੋਂ ਬਾਅਦ ਅਗਲੇ ਦੋਵਾਂ ਕੁਆਰਟਰ 'ਚ ਦੋਵਾਂ ਟੀਮਾਂ ਨੇ ਰੱਖਿਆਤਮਕ ਖੇਡ ਦਿਖਾਇਆ। ਭਾਰਤ ਦਾ ਅਗਲਾ ਮੁਕਾਬਲਾ ਕੱਲ ਆਸਟਰੇਲੀਅਨ ਕੈਪਿਟਲ ਟੈਰੀਟਰੀ ਨਾਲ ਹੋਵੇਗਾ।


Related News