ਭਾਰਤ ਨੇ ਨਿਊਜ਼ੀਲੈਂਡ ਨੂੰ 434 ਦੌੜਾਂ ਦਾ ਦਿੱਤਾ ਟੀਚਾ

09/25/2016 3:30:01 PM

ਕਾਨਪੁਰ— ਭਾਰਤ ਨੇ ਨਿਊਜ਼ੀਲੈਂਡ ਦੇ ਖਿਲਾਫ ਪਹਿਲੇ ਟੈਸਟ ਕ੍ਰਿਕਟ ਮੈਚ ''ਚ ਆਪਣੀ ਦੂਜੀ ਪਾਰੀ ਪੰਜ ਵਿਕਟ ''ਤੇ 377 ਦੌੜਾਂ ''ਤੇ ਸਮਾਪਤ ਐਲਾਨੀ, ਜਿਸ ਕਾਰਨ ਅੰਪਾਇਰਾਂ ਨੇ ਅੱਜ ਇੱਥੇ ਚੌਥੇ ਦਿਨ ਚਾਹ ਦਾ ਬ੍ਰੇਕ ਸਮੇਂ ਤੋਂ ਪਹਿਲਾਂ ਹੈ ਲਿਆ। ਭਾਰਤ ਨੇ ਇਸ ਤਰ੍ਹਾਂ ਨਿਊਜ਼ੀਲੈਂਡ ਦੇ ਸਾਹਮਣੇ ਜਿੱਤ ਦੇ ਲਈ 434 ਦੌੜਾਂ ਦਾ ਮੁਸ਼ਕਲ ਟੀਚਾ ਰੱਖਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਦੋਂ ਪਾਰੀ ਖਤਮ ਕਰਨ ਦਾ ਐਲਾਨ ਕੀਤਾ ਉਦੋਂ ਰੋਹਿਤ ਸ਼ਰਮਾ 68 ਅਤੇ ਰਵਿੰਦਰ ਜਡੇਜਾ 50 ਦੌੜਾਂ ''ਤੇ ਖੇਡ ਰਹੇ ਸਨ। ਨਿਊਜ਼ੀਲੈਂਡ ਵੱਲੋਂ ਮਿਸ਼ੇਲ ਸੈਂਟਰਨ ਅਤੇ ਈਸ਼ ਸੋਢੀ ਨੇ 2-2 ਵਿਕਟ ਲਏ।

ਜ਼ਿਕਰਯੋਗ ਹੈ ਕਿ ਭਾਰਤ ਨੇ ਕੱਲ ਦੇ ਸਕੋਰ ਇਕ ਵਿਕਟ ''ਤੇ 159 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਵਿਜੇ ਕੱਲ ਦੇ ਸਕੋਰ ''ਚ 14 ਦੌੜਾਂ ਦਾ ਹੀ ਵਾਧਾ ਕਰ ਸਕੇ ਅਤੇ ਮੈਚ ਦੇ ਚੌਥੇ ਦਿਨ ਸੈਂਟਨਰ ਦੀ ਗੇਂਦ ''ਤੇ ਐੱਲ.ਬੀ.ਡਬਲੂ. ਆਊਟ ਹੋ ਗਏ। ਵਿਜੇ ਨੇ 170 ਗੇਂਦਾਂ ''ਚ 8 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 76 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਕਪਤਾਨ ਵਿਰਾਟ ਕੋਹਲੀ 40 ਗੇਂਦਾਂ ''ਚ 3 ਚੌਕਿਆਂ ਦੀ ਮਦਦ ਨਾਲ 18 ਦੌੜਾਂ ਹੀ ਬਣਾ ਸਕੇ। ਵਿਰਾਟ ਨੂੰ ਮਾਰਕ ਕ੍ਰੈਗ ਨੇ ਈਸ਼ ਸੋਢੀ ਦੇ ਹੱਥੋਂ ਕੈਚ ਕਰਾਇਆ। ਕੱਲ ਆਪਣਾ ਅਰਧ ਸੈਂਕੜਾ ਬਣਾਉਣ ਵਾਲੇ ਪੁਜਾਰਾ ਨੇ ਚੌਥੇ ਦਿਨ ਆਪਣੇ ਸਕੋਰ ''ਚ 28 ਦੌੜਾਂ ਦਾ ਵਾਧਾ ਕੀਤਾ ਅਤੇ ਸੋਢੀ ਦੀ ਗੇਂਦ ''ਤੇ ਟੇਲਰ ਨੂੰ ਕੈਚ ਦੇ ਬੈਠੇ। ਪੁਜਾਰਾ ਨੇ 152 ਗੇਂਦਾਂ ''ਚ 10 ਚੌਕਿਆਂ ਦੀ ਮਦਦ ਨਾਲ 78 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ''ਚ 318 ਦੌੜਾਂ ਬਣਾ ਕੇ ਮਹਿਮਾਨ ਨਿਊਜ਼ੀਲੈਂਡ ਦੀ ਟੀਮ ਨੂੰ 262 ਦੌੜਾਂ ''ਤੇ ਹੀ ਰੋਕ ਕੇ 56 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਮੈਚ ਦੇ ਚੌਥੇ ਦਿਨ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਲੰਚ ਤੱਕ ਭਾਰਤ ਨੂੰ 3 ਝਟਕੇ ਦਿੱਤੇ। ਚੌਥੇ ਦਿਨ ਲੰਚ ਤੱਕ ਸੈਂਟਨਰ, ਕ੍ਰੈਗ ਅਤੇ ਸੋਢੀ ਨੂੰ ਇਕ-ਇਕ ਵਿਕਟ ਮਿਲੀ।


Related News