ਭਾਰਤ ਦਾ ਸ਼੍ਰੀਨਾਥ ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ

10/17/2017 10:11:38 PM

ਬਾਕੋਲੋਡ ਸਿਟੀ (ਫਿਲਪੀਨਜ਼)—ਨੇਗ੍ਰੋਸ ਇੰਟਰਨੈਸ਼ਨਲ ਸ਼ਤਰੰਜ ਵਿਚ ਭਾਰਤ ਦੇ ਗ੍ਰੈਂਡ ਮਾਸਟਰ ਸ਼੍ਰੀਨਾਥ ਨਾਰਾਇਣ 7 ਰਾਊਂਡ ਤੋਂ ਬਾਅਦ 5 ਅੰਕ ਹਾਸਲ ਕਰ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਿਹਾ ਹੈ, ਜਦਕਿ ਇੰਗਲੈਂਡ ਦਾ ਧਾਕੜ ਗ੍ਰੈਂਡ ਮਾਸਟਰ ਤੇ ਇਕ ਸਮੇਂ ਵਿਸ਼ਵ ਚੈਂਪੀਅਨ ਬਣਨ ਦਾ ਦਾਅਵੇਦਾਰ ਰਹਿ ਚੁੱਕਾ ਨਾਈਜਲ ਸ਼ਾਰਟ 6 ਅੰਕਾਂ ਨਾਲ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ, ਹਾਲਾਂਕਿ ਉਹ ਇਸ ਸਥਾਨ 'ਤੇ ਇਕੱਲਾ ਨਹੀਂ ਹੈ, ਉਸ ਦੇ ਨਾਲ ਮੇਜ਼ਬਾਨ ਫਿਲਪੀਨਜ਼ ਦਾ ਤਜਰਬੇਕਾਰ ਖਿਡਾਰੀ 55 ਸਾਲਾ ਐਂਟੋਨੀਓ ਰੋਜੇਲਿਓ ਵੀ 6 ਅੰਕ ਬਣਾ ਕੇ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ।
ਚੈਂਪੀਅਨਸ਼ਿਪ 'ਚ 6 ਦੇਸ਼ਾਂ ਦੇ 50 ਖਿਡਾਰੀ ਹਿੱਸਾ ਲੈ ਰਹੇ ਹਨ ਤੇ ਭਾਰਤ ਤੋਂ ਸ਼੍ਰੀਨਾਥ ਇਕੱਲਾ ਖਿਡਾਰੀ ਹੈ। ਫਿਲਹਾਲ ਅਜੇ ਤਕ ਹੋਏ 7 ਮੁਕਾਬਲਿਆਂ 'ਚ ਸ਼੍ਰੀਨਾਥ ਅਜੇਤੂ ਹੈ ਅਤੇ 4 ਡਰਾਅ ਤੇ 3 ਜਿੱਤਾਂ ਨਾਲ ਅਜੇ ਵੀ ਖਿਤਾਬ ਦੀ ਦੌੜ ਵਿਚ ਬਣਿਆ ਹੋਇਆ ਹੈ ਤੇ ਇਸ ਦੇ ਲਈ ਉਸ ਨੂੰ ਆਖਰੀ 2 ਰਾਊਂਡਜ਼ 'ਚ ਜਿੱਤ ਦੀ ਲੋੜ ਹੋਵੇਗੀ। ਅਗਲੇ ਰਾਊਂਡ ਵਿਚ ਉਸ ਨੇ ਵੀਅਤਨਾਮ ਦੇ ਟ੍ਰਾਨ ਮਿਨ੍ਹ ਨਾਲ ਮੁਕਾਬਲਾ ਕਰਨਾ ਹੈ। 


Related News