ਸੁਪਰ ਫੋਰ ਵਿੱਚ ਭਾਰਤ ਦਾ ਪਹਿਲਾ ਮੁਕਾਬਲਾ ਕੋਰੀਆ ਨਾਲ

10/17/2017 8:45:42 AM

ਢਾਕਾ, (ਬਿਊਰੋ)— ਪਿਛਲੇ ਚੈਂਪੀਅਨ ਕੋਰੀਆ ਨੇ ਚੀਨ ਨੂੰ ਸੋਮਵਾਰ ਨੂੰ 4-1 ਨਾਲ ਹਰਾ ਕੇ ਏਸ਼ੀਆ ਕਪ ਹਾਕੀ ਟੂਰਨਾਮੈਂਟ ਦੇ ਸੁਪਰ ਫੋਰ ਵਿੱਚ ਜਗ੍ਹਾ ਬਣਾ ਲਈ ਹੈ । ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਕੱਲ ਹੀ ਸੁਪਰ ਫੋਰ ਵਿੱਚ ਪਹੁੰਚ ਗਈਆਂ ਸਨ । ਸੁਪਰ ਫੋਰ 'ਚ ਪੁੱਜਣ ਵਾਲੀਆਂ ਹੋਰ ਦੋ ਟੀਮਾਂ ਕੋਰੀਆ ਅਤੇ ਮਲੇਸ਼ੀਆ ਹਨ ।  
ਸੁਪਰ ਫੋਰ ਦੀ ਸ਼ੁਰੁਆਤ ਬੁੱਧਵਾਰ ਤੋਂ ਹੋਵੇਗੀ ਜਿੱਥੇ ਭਾਰਤ ਦਾ ਮੁਕਾਬਲਾ ਕੋਰੀਆ ਨਾਲ ਹੋਵੇਗਾ । ਇਸ ਦਿਨ ਪਾਕਿਸਤਾਨ ਅਤੇ ਮਲੇਸ਼ੀਆ ਭਿੜਨਗੇ ।  ਭਾਰਤ ਸੁਪਰ ਫੋਰ ਵਿੱਚ ਵੀਰਵਾਰ ਨੂੰ ਮਲੇਸ਼ੀਆ ਨਾਲ ਅਤੇ ਸ਼ਨੀਵਾਰ ਨੂੰ ਪਾਕਿਸਤਾਨ ਨਾਲ ਭਿੜੇਗਾ । ਭਾਰਤ ਨੇ ਗਰੁੱਪ ਮੈਚ ਵਿੱਚ ਪਾਕਿਸਤਾਨ ਨੂੰ ਐਤਵਾਰ ਨੂੰ 3-1 ਨਾਲ ਹਰਾਇਆ ਸੀ । ਸੁਪਰ ਫੋਰ ਵਿੱਚ ਸਿਖਰਲੀਆਂ ਦੋ ਟੀਮਾਂ ਫਾਈਨਲ ਖੇਡਣਗੀਆਂ ਜਦੋਂ ਕਿ ਅਗਲੀਆਂ ਦੋ ਟੀਮਾਂ ਤੀਸਰੇ ਸਥਾਨ ਲਈ ਖੇਡਣਗੀਆਂ ।  


Related News