ਭਾਰਤ ''ਏ'' ਪੁਰਸ਼ ਟੀਮ ਨਿਊ ਸਾਊਥ ਵੇਲਸ ਤੋਂ 2-3 ਨਾਲ ਹਾਰੀ

10/08/2017 10:21:38 PM

ਪਰਥ— ਭਾਰਤ-ਏ ਪੁਰਸ਼ ਟੀਮ ਆਸਟ੍ਰੇਲੀਆਈ ਹਾਕੀ ਲੀਗ ਦੇ ਕਾਂਸੀ ਤਮਗੇ ਲਈ ਖੇਡੇ ਗਏ ਮੈਚ ਵਿਚ ਐਤਵਾਰ ਨੂੰ ਇੱਥੇ ਨਿਊ ਸਾਊਥ ਵੇਲਸ ਤੋਂ 2-3 ਨਾਲ ਹਾਰ ਗਈ ਤੇ ਇਸ ਤਰ੍ਹਾਂ ਨਾਲ ਉਸ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ।
ਭਾਰਤ ਲਈ ਸਿਮਰਨਜੀਤ ਸਿੰਘ (ਤੀਜੇ ਮਿੰਟ) ਤੇ ਅਫਾਨ ਯੂਸਫ (9ਵੇਂ ਮਿੰਟ) ਨੇ ਸ਼ੁਰੂ ਵਿਚ ਹੀ ਗੋਲ ਕਰ ਦਿੱਤੇ ਸਨ ਪਰ ਉਹ ਇਸਦਾ ਫਾਇਦਾ ਨਹੀਂ ਚੁੱਕ ਸਕੇ। 
ਨਿਊ ਸਾਊਥ ਵੇਲਸ ਲਈ ਟਾਮ ਕ੍ਰੇਗ (39ਵੇਂ ਮਿੰਟ), ਸਾਈਮਨ ਓਰਚਾਰਡ (55ਵੇਂ ਮਿੰਟ) ਤੇ ਲਾਚਲਾਨ ਸ਼ਾਰਪ (56ਵੇਂ ਮਿੰਟ) ਨੇ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਪਹਿਲੇ ਦਸ ਮਿੰਟ ਦੇ ਫਰਕ ਵਿਚ ਦੋ ਗੋਲ ਕਰਨ ਦੇ ਬਾਵਜੂਦ ਉਸ ਨੂੰ ਆਖਰੀ ਪਲਾਂ ਵਿਚ ਢਿੱਲ ਵਰਤਣ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ।


Related News