SL vs IND : ਦੂਜੇ ਦਿਨ ਦੀ ਖੇਡ ਖਤਮ, ਸ਼੍ਰੀਲੰਕਾ ਦਾ ਦੂਜੀ ਪਾਰੀ ''ਚ ਸਕੋਰ 19/1, ਭਾਰਤ ਤੋਂ ਅਜੇ ਵੀ 333 ਦੌੜਾਂ ਪਿੱਛੇ

08/13/2017 6:23:48 PM

ਪੱਲੇਕੇਲੇ— ਸ਼ਿਖਰ ਧਵਨ ਅਤੇ ਕੇ.ਐਲ. ਰਾਹੁਲ ਵਲੋਂ ਭਾਰਤ ਨੂੰ ਦਿਵਾਈ ਗਈ ਸ਼ਾਨਦਾਰ ਸ਼ੁਰੂਆਤ ਦੇ ਬਾਅਦ ਸ਼੍ਰੀਲੰਕਾ ਨੇ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਜ਼ੋਰਦਾਰ ਵਾਪਸੀ ਕੀਤੀ ਹੈ। ਭਾਰਤ ਨੇ ਪਹਿਲੇ ਦਿਨ ਦੇ ਖੇਡ ਤੱਕ 90 ਓਵਰਾਂ ਵਿਚ 6 ਵਿਕਟਾਂ ਉੱਤੇ 329 ਦੌੜਾਂ ਬਣਾਈਆਂ ਸਨ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਲਿਆ ਸੀ। ਕਪਤਾਨ ਦੇ ਫੈਸਲੇ ਨੂੰ ਠੀਕ ਸਾਬਤ ਕਰਦੇ ਹੋਏ ਸਲਾਮੀ ਬੱਲੇਬਾਜਾਂ ਸ਼ਿਖਰ ਧਵਨ ਅਤੇ ਰਾਹੁਲ ਨੇ ਭਾਰਤ ਨੂੰ ਵਧੀਆ ਸ਼ੁਰੂਆਤ ਦਿਵਾਉਂਦੇ ਹੋਏ ਪਹਿਲੇ ਵਿਕਟ ਲਈ 188 ਦੌੜਾਂ ਜੋੜੀਆਂ। ਦੋਨਾਂ ਬੱਲੇਬਾਜ਼ਾਂ ਨੇ ਸ਼ੁਰੂਆਤੀ ਜੀਵਨਦਾਨ ਦਾ ਫਾਇਦਾ ਚੁੱਕਿਆ। ਸ਼੍ਰੀਲੰਕਾ ਨੂੰ 6ਵੇਂ ਗੇਂਦਬਾਜ਼ ਦੇ ਰੂਪ ਵਿਚ ਆਏ ਪੁਸ਼ਪਕੁਮਾਰਾ ਨੇ ਪਹਿਲੀ ਸਫਲਤਾ ਦਿਵਾਈ। ਉਨ੍ਹਾਂ ਨੇ ਸੈਂਕੜੇ ਵੱਲ ਵੱਧ ਰਹੇ ਕੇ.ਐਲ. ਰਾਹੁਲ (85) ਨੂੰ ਕਰੁਣਾਰਤਨੇ ਹੱਥੋਂ ਕੈਚ ਕਰਵਾਇਆ।
ਇਸਦੇ ਬਾਅਦ 119 ਦੌੜਾਂ ਬਣਾ ਕੇ ਖੇਡ ਰਹੇ ਸ਼ਿਖਰ ਧਵਨ ਪੁਸ਼ਪਕੁਮਾਰਾ ਦੀ ਹੀ ਗੇਂਦ ਉੱਤੇ ਦਿਨੇਸ਼ ਚਾਂਦੀਮਲ ਨੂੰ ਕੈਚ ਦੇ ਬੈਠੇ। ਭਾਰਤ ਨੂੰ ਪੁਜਾਰਾ (08)  ਦੇ ਰੂਪ ਵਿਚ ਤੀਜਾ ਝੱਟਕਾ ਲਗਾ। ਪੁਸ਼ਪਕੁਮਾਰਾ ਨੇ ਅਜਿੰਕਯ (17) ਰਹਾਣੇ ਨੂੰ ਕਲੀਨ ਬੋਲਡ ਕਰ ਦਿੱਤਾ। ਉਨ੍ਹਾਂ ਤੋਂ ਬਾਅਦ ਵਿਰਾਟ ਕੋਹਲੀ 42 ਦੌੜਾਂ ਬਣਾਉਣ ਦੇ ਬਾਅਦ ਸੰਦਕਨ ਦੀ ਗੇਂਦ ਉੱਤੇ ਕਰੁਣਾਰਤਨੇ ਨੂੰ ਕੈਚ ਥਮਾ ਬੈਠੇ। ਰਵੀਚੰਦਰਨ ਅਸ਼ਵਿਨ 31 ਦੌੜਾਂ ਬਣਾਉਣ ਦੇ ਬਾਅਦ ਫਰਨਾਂਡੋ ਦੇ ਸ਼ਿਕਾਰ ਬਣੇ।

ਦੂਜੇ ਦਿਨ ਦੀ ਖੇਡ ਸ਼ੁਰੂ ਹੁੰਦੇ ਹੀ ਭਾਰਤ ਨੂੰ ਸਾਹਾ ਦੇ ਰੂਪ ਵਿਚ ਝਟਕਾ ਲੱਗਾ, ਜੋ ਕਿ 16 ਦੌਡ਼ਾਂ ਬਣਾ ਕੇ ਆਊਟ ਹੋਏ। ਉਨ੍ਹਾਂ ਤੋੰ ਬਾਅਦ 26 ਦੌਡ਼ਾਂ ਉੱਤੇ ਖੇਡ ਰਹੇ ਕੁਲਦੀਪ ਜਾਦਵ ਵੀ ਡਿਕਵੇਲਾ ਦੇ ਹੱਥੋੰ ਕੈਚ ਆਊਟ ਹੋ ਗਏ। ਮੁਹੰਮਦ ਸ਼ਮੀ ਨੇ 8 ਦੌਡ਼ਾਂ ਬਣਾਈਆਂ। ਉੱਥੇ ਹੀ ਭਾਰਤ ਵਲੋਂ ਪੰਡਯਾ ਨੇ ਧਮਾਕੇਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ 86 ਗੇਂਦਾਂ ਉੱਤੇ ਆਪਣਾ ਪਿਹਲਾਂ ਟੈਸਟ ਸੈਂਕਡ਼ਾ ਪੂਰਾ ਕੀਤਾ। ਉਨ੍ਹਾਂ ਨੇ 96 ਗੇਂਦਾਂ ਵਿਚ 108 ਦੌਡ਼ਾਂ ਦੀ ਧਮਾਕੇਦਾਰ ਪਾਰੀ ਖੇਡੀ ਤੇ ਭਾਰਤ ਦੇ ਸਕੋਰ ਨੂੰ 487 ਦੌਡ਼ਾਂ ਉੱਤੇ ਲੈ ਗਏ। ਪੰਡਯਾ ਨੂੰ ਸੰਦਾਕਨ ਨੇ ਪਰੇਰਾ ਦੇ ਹੱਥੋਂ ਕੈਚ ਕਰਾਇਆ।

ਜਵਾਬ 'ਚ ਦੂਜੇ ਦਿਨ ਹੀ ਸ਼੍ਰੀਲੰਕਾ ਦੀ ਪਹਿਲੀ ਪਾਰੀ 'ਚ ਸ਼ੁਰੂਆਤ ਬਹੁਤ ਹੀ ਖਰਾਬ ਰਹੀ 14 ਦੇ ਸਕੋਰ 'ਤੇ ਸ਼੍ਰੀਲੰਕਾ ਨੂੰ ਉਪਲ ਥਰੰਗਾ (5) ਦੇ ਰੂਪ 'ਚ ਪਹਿਲਾ ਝਟਕਾ ਲੱਗਾ। ਉਨ੍ਹਾਂ ਤੋਂ ਬਾਅਦ ਵੀ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਾ ਲਗਾ ਸਕਿਆ ਤੇ ਪੂਰੀ ਟੀਮ 135 ਦੇ ਨਿੱਜੀ ਸਕੋਰ 'ਤੇ ਆਲ ਆਊਟ ਹੋ ਗਈ।
ਪਹਿਲੀ ਪਾਰੀ ਦੌਰਾਨ ਸ਼੍ਰੀਲੰਕਾ ਦੀਆਂ ਵਿਕਟਾਂ ਦਾ ਪਤਨ—

PunjabKesari
ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ

ਭਾਰਤ ਨੇ ਆਪਣੀ ਜ਼ਬਰਦਸਤ ਗੇਂਦਬਾਜ਼ੀ ਦੇ ਕਾਰਨ ਸ਼੍ਰੀਲੰਕਾ ਨੂੰ ਫਾਲੋਆਨ ਖੇਡਣ 'ਤੇ ਮਜਬੂਰ ਕਰ ਦਿੱਤਾ। ਸ਼੍ਰੀਲੰਕਾ ਨੇ ਆਪਣੀ ਦੂਜੀ ਪਾਰੀ 'ਚ ਇਕ ਵਿਕਟ ਦੇ ਨੁਕਸਾਨ 'ਤੇ 19 ਦੌੜਾਂ ਬਣਾ ਲਈਆਂ ਹਨ। ਸ਼੍ਰੀਲੰਕਾ ਅਜੇ ਵੀ ਭਾਰਤ ਦੇ 487 ਦੌੜਾਂ ਦੇ ਸਕੋਰ ਤੋਂ 333 ਦੌੜਾਂ ਪਿੱਛੇ ਹੈ ਜਦਕਿ ਉਸ ਦੇ 9 ਵਿਕਟ ਬਾਕੀ ਹਨ। ਸਟੰਪਸ ਦੇ ਸਮੇਂ ਦਿਮੁਥ ਕਰੁਣਾਰਤਨੇ 12 ਅਤੇ ਮਲਿੰਡਾ ਪੁਸ਼ਪਕੁਮਾਰਾ ਸਿਫਰ ਦੌੜ ਨਾਲ ਕ੍ਰੀਜ਼ 'ਤੇ ਮੌਜੂਦ ਸਨ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਉੱਪਲ ਤਰੰਗਾ (7) ਨੂੰ ਬੋਲਡ ਕਰ ਕੇ ਭਾਰਤ ਨੂੰ ਸਫਲਤਾ ਦਿਵਾਈ।


Related News