ਰੋਮਾਂਚਕ ਮੈਚ ''ਚ ਬੰਗਾਲ ਨੇ ਜੈਪੁਰ ਨੂੰ 32-31 ਨਾਲ ਹਰਾਇਆ

10/02/2017 9:24:21 AM

ਨਵੀਂ ਦਿੱਲੀ— ਮਨਿੰਦਰ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੰਗਾਲ ਵਾਰੀਅਰਸ ਨੇ ਸ਼ੁਰੂਆਤ 'ਚ ਪਿਛੜਨ ਦੇ ਬਾਵਜੂਦ ਜੈਪੁਰ ਪਿੰਕ ਪੈਂਥਰਜ਼ ਨੂੰ ਐਤਵਾਰ ਨੂੰ ਪ੍ਰੋ ਕਬੱਡੀ ਦੇ ਰੋਮਾਂਚਕ ਮੁਕਾਬਲੇ 'ਚ 32-31 ਨਾਲ ਹਰਾਇਆ। ਜ਼ਬਰਦਸਤ ਅਤੇ ਰੋਮਾਂਚ ਨਾਲ ਭਰੇ ਮੈਚ 'ਚ ਮਨਿੰਦਰ ਨੇ ਆਖਰੀ ਪਲਾਂ 'ਚ ਬੋਨਸ ਅੰਕ ਹਾਸਲ ਕਰਦੇ ਹੋਏ ਬੰਗਾਲ ਨੂੰ ਇਕ ਅੰਕ ਦੇ ਫਰਕ ਨਾਲ ਜੈਪੁਰ 'ਤੇ ਜਿੱਤ ਦਿਵਾ ਦਿੱਤੀ। 

ਮਨਿੰਦਰ ਨੇ ਸਭ ਤੋਂ ਜ਼ਿਆਦਾ 16 ਅੰਕ ਹਾਸਲ ਕੀਤੇ। ਪਵਨ ਕੁਮਾਰ ਨੇ ਜੈਪੁਰ ਦੇ ਲਈ ਸਭ ਤੋਂ ਜ਼ਿਆਦਾ 14 ਅੰਕ ਹਾਸਲ ਕੀਤੇ। ਇਸ ਜਿੱਤ ਦੇ ਬਾਅਦ ਬੰਗਾਲ ਵਾਰੀਅਰਸ ਦੇ ਲੀਗ 'ਚ 19 ਮੈਚਾਂ 'ਚ 64 ਅੰਕ ਹੋ ਗਏ ਹਨ ਅਤੇ ਉਹ ਸਕੋਰ ਬੋਰਡ ਦੇ ਜ਼ੋਨ ਬੀ 'ਚ ਦੂਜੇ ਸਥਾਨ 'ਤੇ ਹੈ। ਜਦਕਿ ਜ਼ੋਨ ਏ 'ਚ ਜੈਪੁਰ 15 ਮੈਚਾਂ 'ਚ 44 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ। ਸੁਰਜੀਤ ਸਿੰਘ ਦੀ ਕਪਤਾਨੀ ਵਾਲੀ ਬੰਗਾਲ ਦੇ ਲਈ ਮਨਿੰਦਰ ਨੂੰ ਪਰਫੈਕਟ ਰੈੱਡ ਆਫ ਦਿ ਮੈਚ ਚੁਣਿਆ ਗਿਆ ਜਦਕਿ ਬੰਗਾਲ ਦੇ ਹੀ ਰਣ ਸਿੰਘ ਪਲੇਅਰ ਆਫ ਦਿ ਮੈਚ ਬਣੇ। 


Related News