ਪ੍ਰੋ ਕਬੱਡੀ ਲੀਗ ''ਚ ਯੂ ਮੁੱਬਾ ਨੇ ਦਬੰਗ ਦਿੱਲੀ ਨੂੰ ਹਰਾਇਆ

08/06/2017 1:08:56 AM

ਨਾਗਪੁਰ— ਯੂ ਮੁੱਬਾ ਨੇ ਪ੍ਰੋ ਕਬੱਡੀ ਲੀਗ ਦੇ ਮੈਚ 'ਚ ਸ਼ਨੀਵਾਰ ਦਬੰਗ ਦਿੱਲੀ ਨੂੰ 36-22 ਨਾਲ ਹਰਾ ਦਿੱਤਾ। ਕਪਤਾਨ ਅਨੂਪ ਕੁਮਾਰ ਅਤੇ ਸ਼ਬੀਰ ਨੇ 7-7 ਅੰਕ ਜੋੜੇ। ਦਿੱਲੀ ਦੇ ਲਈ ਕਪਤਾਨ ਮੀਰਜ਼ ਸ਼ੇਖ ਨੇ 7 ਅੰਕ ਜੋੜੇ ਪਰ ਬਾਕੀ ਖਿਡਾਰੀਆਂ ਨੇ ਉਨ੍ਹਾਂ ਦਾ ਸਹਿਯੋਗ ਨਹੀਂ ਦਿੱਤਾ।
ਪਹਿਲੇ ਹਾਫ 'ਚ ਦਿੱਲੀ ਨੇ ਸਖਤ ਟੱਕਰ ਦਿੱਤੀ ਪਰ ਦੂਸਰੇ ਹਾਫ 'ਚ ਯੂ ਮੁੱਬਾ ਨੇ ਉਸ ਨੂੰ ਵਾਪਸੀ ਨਹੀਂ ਕਰਨ ਦਿੱਤੀ।


Related News