ਪ੍ਰੋ ਕਬੱਡੀ ''ਚ ਬੈਂਗਲੁਰੂ ਬੁਲਸ ਨੇ ਤਮਿਲ ਥਲਾਈਵਾਸ ਨੂੰ 32-31 ਨਾਲ ਹਰਾਇਆ

08/05/2017 12:37:46 AM

ਨਾਗਪੁਰ— ਬੈਂਗਲੁਰੂ ਬੁਲਸ ਨੇ ਪ੍ਰੋ ਕਬੱਡੀ ਲੀਗ ਦੇ ਇਕ ਰੌਮਾਂਚਕ ਮੈਚ 'ਚ ਇੱਥੇ ਤਮਿਲ ਥਲਾਈਵਾਸ ਨੂੰ 32-31 ਨਾਲ ਹਰਾ ਦਿੱਤਾ। ਅਜੇ ਕੁਮਾਰ ਅਤੇ ਅਜੇ ਠਾਕੁਰ ਨੇ ਅਜੇਤੂ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਦੋਵਾਂ ਨੇ ਸ਼ੁਰੂਆਤ ਤੋਂ ਹੀ ਰੇਡ 'ਚ ਆਪਣੇ ਵਧੀਆ ਪ੍ਰਦਰਸ਼ਨ ਨਾਲ ਅੰਕ ਬਣਾ ਲਏ।
ਬੁਲਸ ਨੇ ਅੰਤਰਾਲ ਤਕ 12-6 ਨਾਲ ਬੜ੍ਹਤ ਬਣਾ ਰੱਖੀ ਸੀ। ਇਸ ਤੋਂ ਬਾਅਦ ਥਲਾਈਵਾਸ ਨੇ ਵਧੀਆ ਵਾਪਸੀ ਕੀਤੀ ਪਰ ਆਖਰ ਸਮੇਂ ਤਕ ਬੁਲਸ ਨੇ ਜਿੱਤ ਦਰਜ ਕੀਤੀ।


Related News