ਇੰਡੀਅਨ ਸੁਪਰ ਲੀਗ ''ਚ ਹੋਣਗੇ 95 ਮੈਚ

09/22/2017 10:11:55 PM

ਨਵੀਂ ਦਿੱਲੀ— ਵਿਸ਼ਵ ਪ੍ਰਸਿੱਧ ਹੀਰੋ ਇੰਡੀਅਨ ਸੁਪਰ ਲੀਗ 'ਚ 10 ਟੀਮਾਂ ਵਿਚਾਲੇ ਮਹਾਸੰਗਰਾਮ ਕੋਲਕਾਤਾ ਸਥਿਤ ਸਵਾਮੀ ਵਿਵੇਕਾਨੰਦ ਸਟੇਡੀਅਮ (ਸਾਲਟਲੇਕ ਸਟੇਡੀਅਮ) 'ਚ 17 ਨਵੰਬਰ ਤੋਂ ਸ਼ੁਰੂ ਹੋ ਜਾਵੇਗਾ, ਜਿਸ 'ਚ ਇਸ ਵਾਰ 95 ਮੈਚ ਖੇਡੇ ਜਾਣਗੇ। ਦੋ ਵਾਰ ਜੇਤੂ ਰਹੀ ਏ. ਟੀ. ਕੇ. ਤੇ ਕੇਰਲ ਬਲਾਸਟਰ ਐੱਫ. ਸੀ. ਦੀ ਓਪਨਿੰਗ ਨਾਲ ਕਈ ਵਾਰ ਟੱਕਰ ਦੇ ਚੁੱਕੀ ਯੂਰਪੀਅਨ ਟੀਮਾਂ ਦੇ ਖਿਡਾਰੀ ਰੋਬਨ ਕਿਨ ਤੇ ਬਰਬਰਤੋਵ ਵੀ ਭਾਰਤੀ ਧਰਤੀ 'ਤੇ ਆਪਣੇ ਜਲਵਾ ਦਾ ਪ੍ਰਦਰਸ਼ਨ ਕਰਨਗੇ। ਹੀਰੋ ਆਈ. ਐੱਸ. ਐੱਲ.-2017-18 ਵਿਚ ਬੈਂਗਲੁਰੂ ਐੱਫ. ਸੀ. ਤੇ ਜਮਸ਼ੇਦਪੁਰ ਐੱਫ. ਸੀ. ਸਮੇਤ 10 ਟੀਮਾਂ ਖਿਤਾਬ ਲਈ ਤਾਲ ਠੋਕਣਗੀਆਂ, ਇਸ ਕਾਰਨ ਇਹ ਸੈਸ਼ਨ ਹੁਣ ਤਕ ਦਾ ਸਭ ਤੋਂ ਲੰਬੇ ਸਮੇਂ ਤਕ ਚੱਲਣ ਵਾਲਾ ਹੋਵੇਗਾ, ਜਿਹੜਾ ਚਾਰ ਮਹੀਨੇ ਤਕ ਚੱਲੇਗਾ।
ਫੁੱਟਬਾਲ ਸਪੋਰਟਸ ਡਿਵੈੱਲਪਮੈਂਟ ਲਿਮ. ਨੇ ਇਸ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਸ਼ੁੱਕਰਵਾਰ ਐਲਾਨ ਕੀਤਾ, ਜਿਸ 'ਚ ਕੁਲ 95 ਮੈਚ ਖੇਡੇ ਜਾਣਗੇ। ਸਾਰੀਆਂ 10 ਟੀਮਾਂ ਦੋ ਲੀਗ ਸੈਮੀਫਾਈਨਲਸ ਤੋਂ ਪਹਿਲਾਂ ਆਪਣੇ-ਆਪਣੇ ਘਰੇਲੂ ਤੇ ਬਾਹਰੀ ਫਾਰਮੈੱਟ ਦੇ ਮੈਚ ਖੇਡਣਗੀਆਂ। ਸੈਮੀਫਾਈਨਲ 4 ਮਾਰਚ ਦੇ ਦੂਜੇ ਹਫਤੇ ਵਿਚ ਸੰਭਾਵਿਤ ਹਨ। ਫਾਈਨਲ ਮੈਚ ਦੀ ਜਗ੍ਹਾ ਤੇ ਉਸ ਦੇ ਸਮੇਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।
ਸਾਰੇ ਲੀਗ ਮੈਚ ਬੁੱਧਵਾਰ ਤੋਂ ਸ਼ਨੀਵਾਰ ਤਕ ਖੇਡੇ ਜਾਣਗੇ, ਜਿਹੜੇ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਸ਼ੁਰੂ ਹੋਣਗੇ। ਐਤਵਾਰ ਨੂੰ ਡਬਲਜ਼ ਹੈੱਡਰਸ ਅਰਥਾਤ ਦੋ ਮੈਚ ਹੋਣਗੇ। ਇਕ ਸ਼ਾਮ 5.30 ਵਜੇ ਤੇ ਦੂਜਾ ਰਾਤ 8.00 ਵਜੇ ਤੋਂ ਹੋਵੇਗਾ। ਸਾਰੇ 10 ਕਲੱਬਾਂ ਨੇ ਕੁਲ ਮਿਲਾ ਕੇ 132.75 ਕਰੋੜ ਰੁਪਏ 77 ਵਿਦੇਸ਼ੀ ਤੇ 166 ਦੇਸੀ ਖਿਡਾਰੀਆਂ ਨੂੰ ਕਰਾਰਬੱਧ ਕਰਨ 'ਤੇ ਖਰਚ ਕੀਤੇ ਹਨ। ਪਲੇਇੰਗ ਇਲੈਵਨ ਦੇ ਨਿਯਮਾਂ ਦੇ ਉਲਟ ਹੁਣ ਛੇ ਦੀ ਜਗ੍ਹਾ ਪੰਜ ਵਿਦੇਸ਼ੀ ਖਿਡਾਰੀਆਂ ਨੂੰ ਟੀਮ ਵਿਚ ਰੱਖਣ ਦਾ ਨਿਯਮ ਬਣਾਇਆ ਗਿਆ ਹੈ। 
ਇਹੀ ਕਾਰਨ ਹੈ ਕਿ ਕਲੱਬਾਂ ਨੂੰ ਦੇਸੀ ਖਿਡਾਰੀਆਂ ਅਤੇ ਘਰੇਲੂ ਪ੍ਰਤਿਭਾਵਾਂ 'ਤੇ ਵੱਧ ਤੋਂ ਵੱਧ ਨਿਵੇਸ਼ ਕਰਨ ਨੂੰ ਉਤਸ਼ਾਹਿਤ ਕੀਤਾ ਗਿਆ। ਅਜਿਹਾ ਭਵਿੱਖ ਦੇ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ ਤੇ ਇਸ ਦੇ ਫਲਸਰੂਪ 32 ਦੇਸੀ ਖਿਡਾਰੀਆਂ ਨੂੰ ਕਈ ਸਾਲ ਦੇ ਕਰਾਰ 'ਤੇ ਇਸ ਨਾਲ ਕਰਾਰਬੱਧ ਕਰ ਲਿਆ ਗਿਆ ਹੈ।


Related News