ਬੋਪੰਨਾ ਕੁਆਟਰਫਾਈਨਲ ''ਚ, ਸਾਨੀਆ ਨੇ ਦਿੱਤਾ ਵਾਕਓਵਰ

08/11/2017 9:54:26 PM

ਨਵੀਂ ਦਿੱਲੀ— ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਅਤੇ ਕਰੋਏਸ਼ੀਆ ਦੇ ਜੋੜੀਦਾਰ ਈਵਾਨ ਡੋਡਿਗ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੈਨੇਡਾ 'ਚ ਚਲ ਰਹੇ ਏ.ਟੀ.ਪੀ. 1000 ਟੈਨਿਸ ਟੂਰਨਾਮੈਂਟ ਦੇ ਡਬਲਜ਼ ਵਰਗ ਦੇ ਕੁਆਟਰਫਾਈਨਲ 'ਚ ਜਗ੍ਹਾ ਬਣਾ ਲਈ ਹੈ ਜਦਕਿ ਮਹਿਲਾ ਵਰਗ 'ਚ ਸਾਨੀਆ ਮਿਰਜ਼ਾ ਨੇ ਆਪਣੀ ਜੋੜੀਦਾਰ ਦੇ ਸੱਟ ਲੱਗਣ ਤੋਂ ਬਾਅਦ ਵਾਕਓਵਰ ਦੇ ਦਿੱਤਾ। ਬੋਪੰਨਾ-ਡੋਡਿਗ ਨੇ ਪ੍ਰੀ ਕੁਆਟਰਫਾਈਨਲ 'ਚ ਰੂਸ ਦੇ ਕੇਰੇਨ ਖਾਚਾਨੋਵ ਅਤੇ ਆਸਟਰੀਆ ਦੇ ਡੋਮਿਨਿਕ ਥੀਏਮ ਦੀ ਜੋੜੀ ਨੂੰ ਸਖਤ ਮੁਕਾਬਲੇ 'ਚ 7-6, 6-4 ਨਾਲ ਹਰਾ ਦਿੱਤਾ। ਭਾਰਤੀ-ਕਰੋਏਸ਼ੀਆ ਜੋੜੀ ਨੂੰ ਪਹਿਲੇ ਰਾਊਂਡ 'ਚ ਬਾਈ ਮਿਲੀ ਸੀ। ਮਹਿਲਾ ਵਰਗ 'ਚ ਭਾਰਤੀ ਸਟਾਰ ਅਤੇ ਸਾਨੀਆ ਨੂੰ ਉਸ ਸਮੇਂ ਨਰਾਜ਼ ਹੋਣਾ ਪਿਆ ਜਦੋਂ ਉਨ੍ਹਾ ਨੂੰ ਆਪਣੀ ਚੀਨੀ ਜੋੜੀ ਦਾਰ ਸ਼ੁਆਈ ਪੇਂਗ ਦੇ ਸੱਟ ਲੱਗਣ ਕਾਰਨ ਕੁਆਟਰਫਾਈਨਲ 'ਚ ਵਾਕਓਵਰ ਦੇਣਾ ਪਿਆ। ਭਾਰਤੀ-ਚੀਨੀ ਜੋੜੀ ਨੂੰ ਪਹਿਲੇ ਰਾਊਂਡ 'ਚ ਬਾਈ ਮਿਲੀ ਸੀ, ਜਦਕਿ ਪ੍ਰੀ ਕੁਆਟਰਫਾਈਨਲ 'ਚ ਉਨ੍ਹਾਂ ਨੇ ਅਮਰੀਕੀ ਜੋੜੀ ਲਾਰੇਨ ਡੇਵਿਸ ਅਤੇ ਏਲੀਸ਼ਨ ਰਿਸਕੇ ਨੂੰ ਹਰਾ ਦਿੱਤਾ ਸੀ।


Related News