ICC ਰੈਂਕਿੰਗ : ਭਾਰਤੀ ਟੀਮ ਨੂੰ ਪਿੱਛੇ ਛੱਡ ਸਾਊਥ ਅਫਰੀਕਾ ਦੀ ਟੀਮ ਬਣੀ ਨੰਬਰ ਇਕ

10/20/2017 10:06:14 AM

ਨਵੀਂ ਦਿੱਲੀ (ਬਿਊਰੋ)— ਸਾਊਥ ਅਫਰੀਕਾ ਨੇ ਆਈ.ਸੀ.ਸੀ. ਦੀ ਜਾਰੀ ਤਾਜ਼ਾ ਵਨਡੇ ਟੀਮ ਦੀ ਰੈਂਕਿੰਗ ਵਿਚ ਭਾਰਤੀ ਟੀਮ ਨੂੰ ਪਛਾੜਦੇ ਹੋਏ ਸਿਖਰ ਸਥਾਨ ਹਾਸਲ ਕਰ ਲਿਆ ਹੈ। ਆਈ.ਸੀ.ਸੀ. ਵਲੋਂ ਜਾਰੀ ਤਾਜ਼ਾ ਰੈਂਕਿੰਗ ਤੋਂ ਇਹ ਜਾਣਕਾਰੀ ਮਿਲੀ ਹੈ।
ਸਾਊਥ ਅਫਰੀਕਾ ਦੀ ਟੀਮ 52 ਮੈਚਾਂ ਵਿਚ 6,244 ਅੰਕ ਹਾਸਲ ਕਰ ਕੇ ਆਈ.ਸੀ.ਸੀ. ਦੀ ਵਨਡੇ ਟੀਮਾਂ ਦੀ ਰੈਂਕਿੰਗ ਵਿਚ ਪਹਿਲੇ ਸਥਾਨ ਉੱਤੇ ਪਹੁੰਚ ਗਈ ਹੈ। ਬੰਗਲਾਦੇਸ਼ ਖਿਲਾਫ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਮਿਲੀ ਜਿੱਤ ਨਾਲ ਹੀ ਅਫਰੀਕਾ ਨੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ।

ਭਾਰਤੀ ਟੀਮ ਇਕ ਸਥਾਨ ਤੋਂ ਖਿਸਕ ਕੇ ਦੂਜੇ ਸਥਾਨ ਉੱਤੇ ਆ ਪਹੁੰਚੀ ਹੈ। ਉਸਦੇ ਕੋਲ 50 ਮੈਚਾਂ ਵਿਚ 5,993 ਅੰਕ ਹਨ। ਭਾਰਤੀ ਟੀਮ ਨੇ ਆਸਟਰੇਲੀਆ ਨੂੰ ਪੰਜ ਵਨਡੇ ਮੈਚਾਂ ਦੀ ਸੀਰੀਜ਼ ਵਿਚ 4-1 ਨਾਲ ਮਾਤ ਦੇ ਕੇ ਰੈਂਕਿੰਗ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ। ਦੋਨਾਂ ਟੀਮਾਂ ਦੀ ਰੇਟਿੰਗ 120-120 ਹੈ, ਪਰ ਦਸ਼ਮਲਵ ਗਿਣਤੀ ਵਿਚ ਅਫਰੀਕੀ ਟੀਮ ਭਾਰਤ ਤੋਂ ਅੱਗੇ ਹੈ। ਭਾਰਤੀ ਟੀਮ ਹੁਣ ਐਤਵਾਰ ਤੋਂ ਨਿਊਜ਼ੀਲੈਂਡ ਖਿਲਾਫ ਪੰਜ ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਪਹਿਲਾ ਮੈਚ ਦੋਨਾਂ ਟੀਮਾਂ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਅਜਿਹੇ ਵਿਚ ਭਾਰਤ ਕੋਲ ਫਿਰ ਤੋਂ ਨੰਬਰ 1 ਬਣਨ ਦਾ ਮੌਕਾ ਹੋਵੇਗਾ।

ਆਈ.ਸੀ.ਸੀ. ਵਨਡੇ ਰੈਂਕਿੰਗ : ਟਾਪ-8 ਟੀਮਾਂ
ਸਾਊਥ ਅਫਰੀਕਾ, ਰੇਟਿੰਗ-120
ਭਾਰਤ-120
ਆਸਟਰੇਲੀਆ-114
ਇੰਗਲੈਂਡ-114
ਨਿਊਜ਼ੀਲੈਂਡ-111
ਪਾਕਿਸਤਾਨ-98
ਬੰਗਲਾਦੇਸ਼-92
ਸ਼੍ਰੀਲੰਕਾ-84


Related News