ICC ਵਨ ਡੇ ਰੈਕਿੰਗ : ਬੱਲੇਬਾਜ਼ਾਂ ''ਚ ਕੋਹਲੀ ਨੂੰ ਪਿੱਛੇ ਛੱਡ ਇਹ ਖਿਡਾਰੀ ਬਣਿਆ ਨੰਬਰ ਇਕ

10/20/2017 6:21:32 PM

ਦੁਬਈ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਵਨ ਡੇ ਬੱਲੇਬਾਜ਼ਾਂ ਦੀ ਰੈਕਿੰਗ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡਦੇ ਹੋਏ ਦੱਖਣੀ ਅਫਰੀਕਾ ਦੇ ਬੱਲੇਬਾਜ਼ ਏ. ਬੀ. ਡਿਵੀਲਿਅਰਸ ਨੇ ਸਿਖਰ ਸਥਾਨ ਹਾਸਲ ਕਰ ਲਿਆ ਹੈ। ਸ਼ੁੱਕਰਵਾਰ ਨੂੰ ਜ਼ਾਰੀ ਆਈ. ਸੀ. ਸੀ. ਦੀ ਤਾਜ਼ਾ ਰੈਕਿੰਗ ਚ ਕੋਹਲੀ ਪਹਿਲੇ ਸਥਾਨ 'ਤੋਂ ਪਿੱਛੇ ਹੱਟ ਕੇ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ।
ਕੋਹਲੀ ਤੋਂ ਇਲਾਵਾ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਵਨ ਡੇ ਗੇਂਦਬਾਜ਼ੀ ਦੀ ਰੈਕਿੰਗ 'ਚ ਇਸ ਸਥਾਨ ਹੇਠਾ ਆ ਗਿਆ ਹੈ। ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼੍ਰਮਾ ਵੀ ਵਨ ਡੇ ਰੈਕਿੰਗ 'ਚ ਦੋ ਸਥਾਨ ਹੇਠਾ ਖਿਸਕ ਗਿਆ ਹੈ। ਗੇਂਦਬਾਜ਼ੀ ਦੀ ਰੈਕਿੰਗ 'ਚ ਭਾਰਤੀ ਖਿਡਾਰੀ ਜਸਪ੍ਰੀਤ ਬੁਮਰਾਹ ਇਕ ਸਥਾਨ ਫਿਸਲ ਕੇ 6ਵੇਂ ਸਥਾਨ 'ਤੇ ਆ ਗਿਆ ਹੈ।


Related News