ICC Awards : ਕੋਹਲੀ ਬਣੇ ਵਨਡੇ ਕ੍ਰਿਕਟਰ ਆਫ ਦਿ ਈਅਰ, ਸਮਿਥ ਬੈਸਟ ਟੈਸਟ ਕ੍ਰਿਕਟਰ

01/18/2018 12:48:11 PM

ਨਵੀਂ ਦਿੱਲੀ, (ਬਿਊਰੋ)— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ 2017 ਦੇ ਐਵਾਰਡਸ ਦਾ ਐਲਾਨ ਕਰ ਦਿੱਤਾ ਹੈ। ਸਾਊਥ ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਗੁਆਉਣ ਵਾਲੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਆਈ.ਸੀ.ਸੀ. ਦਾ ਸਭ ਤੋਂ ਵੱਡਾ ਸਨਮਾਨ (ਆਈ.ਸੀ.ਸੀ. ਸਰ ਗਾਰਫੀਲਡ ਸੋਬਰਸ ਟਰਫੀ) ਵਿਰਾਟ ਦੇ ਸਿਰ 'ਤੇ ਸਜਿਆ। ਕੋਹਲੀ ਨੂੰ ਕ੍ਰਿਕਟਰ ਆਫ ਦਿ ਈਅਰ ਦੇ ਨਾਲ ਵਨਡੇ ਕ੍ਰਿਕਟ ਆਫ ਦਿ ਈਅਰ ਵੀ ਚੁਣਿਆ ਗਿਆ। ਇੰਨਾ ਹੀ ਨਹੀਂ ਆਈ.ਸੀ.ਸੀ. ਦੀ ਟੈਸਟ ਅਤੇ ਵਨਡੇ ਟੀਮ ਦੀ ਕਮਾਨ ਦੀ ਉਨ੍ਹਾਂ ਨੂੰ ਸੌਂਪੀ ਗਈ। ਪਿਛਲੇ ਸਾਲ ਉਨ੍ਹਾਂ 76.84 ਦੇ ਔਸਤ ਨਾਲ ਦੌੜਾਂ ਬਣਾਈਆਂ। ਵਨਡੇ 'ਚ ਉਨ੍ਹਾਂ ਦਾ ਕਰੀਅਰ ਔਸਤ ਹੁਣ 55.74 ਹੈ ਜੋ ਵਿਸ਼ਵ 'ਚ ਸਭ ਤੋਂ ਜ਼ਿਆਦਾ ਹੈ।
 


ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ ਸਟੀਵ ਸਮਿਥ ਨੂੰ ਟੈਸਟ ਕ੍ਰਿਕਟਰ ਆਫ ਦੀ ਈਅਰ ਚੁਣਿਆ ਗਿਆ। 2017 'ਚ ਸਮਿਥ ਨੇ 16 ਟੈਸਟ 'ਚ 78.12 ਦੇ ਔਸਤ ਨਾਲ 1875 ਦੌੜਾਂ ਬਣਾਈਆਂ। ਇਸ 'ਚ 8 ਸੈਂਕੜੇ ਅਤੇ 5 ਅਰਧ ਸੈਂਕੜੇ ਸ਼ਾਮਲ ਹਨ।
 


ਭਾਰਤੀ ਖਿਡਾਰੀ ਛਾਏ
ਕੋਹਲੀ ਤੋਂ ਇਲਾਵਾ ਟੀ-20 ਫਾਰਮੈਟ 'ਚ ਭਾਰਤ ਦੇ ਯੁਵਾ ਸਪਿਨਰ ਯੁਜਵੇਂਦਰ ਚਾਹਲ ਦਾ ਦਬਦਬਾ ਰਿਹਾ। ਬੈਂਗਲੁਰੂ 'ਚ ਇੰਗਲੈਂਡ ਦੇ ਖਿਲਾਫ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਆਈ.ਸੀ.ਸੀ. ਪਰਫਾਰਮੈਂਸ ਆਫ ਦਿ ਈਅਰ ਚੁਣਿਆ ਗਿਆ।

- ਅਫਗਾਨਿਸਤਾਨ ਦੇ ਯੁਵਾ ਖਿਡਾਰੀ ਰਾਸ਼ਿਦ ਖਾਨ ਨੂੰ ਆਈ.ਸੀ.ਸੀ. ਐਸੋਸੀਏਟ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ। ਉਨ੍ਹਾਂ ਨੇ 2017 'ਚ ਐਸੋਸੀਏਟ ਖਿਡਾਰੀ ਦੇ ਤੌਰ 'ਤੇ 60 ਵਿਕਟਾਂ ਲਈਆਂ, ਜੋ ਇਕ ਰਿਕਾਰਡ ਹੈ।
- ਚੈਂਪੀਅਨਸਿ ਟਰਾਫੀ ਫਾਈਨਲ 'ਚ ਪਾਕਿਸਤਾਨ ਦੇ ਹੱਥੋਂ ਭਾਰਤ ਦੀ ਹਾਰ ਨੂੰ ਪ੍ਰਸ਼ੰਸਕ ਮੋਮੈਂਟ ਆਫ ਦਿ ਈਅਰ ਚੁਣਿਆ ਗਿਆ ਹੈ।
-ਮੈਰਿਸ ਇਰਾਸਮਸ ਨੂੰ ਅੰਪਾਇਰ ਆਫ ਦੀ ਈਅਰ ਚੁਣਿਆ ਗਿਆ ਹੈ। ਉਨ੍ਹਾਂ ਨੇ ਲਗਾਤਾਰ ਦੂਜੇ ਸਾਲ ਇਹ ਐਵਾਰਡ ਜਿੱਤਿਆ ਹੈ।


Related News