ਦੁਬਈ ਫਾਈਨਲਸ ''ਚ ਖਿਤਾਬ ਨਾਲ ਸੈਸ਼ਨ ਦਾ ਅੰਤ ਕਰਨਾ ਚਾਹਾਂਗੀ

12/11/2017 2:59:09 PM

ਦੁਬਈ (ਬਿਊਰੋ)— ਓਲੰਪਿਕ ਸਿਲਵਰ ਤਮਗਾ ਜੇਤੂ ਪੀ.ਵੀ. ਸਿੰਧੂ ਇਸ ਸਾਲ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ ਪਰ ਸਫਲ ਸੈਸ਼ਨ ਦਾ ਅੰਤ ਉਹ ਬੁੱਧਵਾਰ ਤੋਂ ਸ਼ੁਰੂ ਹੋ ਰਹੇ 10,00,000 ਡਾਲਰ ਇਨਾਮੀ ਦੁਬਈ ਵਿਸ਼ਵ ਸੁਪਰ ਸੀਰੀਜ਼ ਫਾਈਨਲ ਵਿਚ ਇਕ ਹੋਰ ਖਿਤਾਬ ਨਾਲ ਕਰਨਾ ਚਾਹੁੰਦੀ ਹੈ। ਪਿਛਲੇ ਸਾਲ ਰਿਓ ਓਲੰਪਿਕ ਵਿਚ ਸਿਲਵਰ ਤਮਗਾ ਜਿੱਤਣ ਵਾਲੀ ਸਿੰਧੂ ਨੇ ਇਸ ਸਾਲ ਇੰਡੀਆ ਓਪਨ ਸੁਪਰ ਸੀਰੀਜ਼ ਅਤੇ ਕੋਰੀਆ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ, ਜਦੋਂ ਕਿ ਗਲਾਸਗੋ ਵਿਸ਼ਵ ਚੈਂਪੀਅਨਸ਼ਿਪ ਅਤੇ ਹਾਂਗਕਾਂਗ ਓਪਨ ਵਿਚ ਉਹ ਉਪ-ਜੇਤੂ ਰਹੀ।

ਸਿੰਧੂ ਨੇ ਕਿਹਾ ਕਿ ਇਹ ਮੇਰੇ ਲਈ ਵਧੀਆ ਸਾਲ ਰਿਹਾ ਅਤੇ ਮੈਂ ਆਪਣੇ ਪ੍ਰਦਰਰਸ਼ਨ ਤੋਂ ਕਾਫ਼ੀ ਖੁਸ਼ ਹਾਂ। ਮੈਂ ਦੋ ਸੁਪਰ ਸੀਰੀਜ਼ ਖਿਤਾਬ ਜਿੱਤੇ ਅਤੇ ਇਕ ਵਿਚ ਉਪ ਜੇਤੂ ਰਹੀ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿਲਵਰ ਤਮਗਾ ਵੀ ਜਿੱਤਿਆ। ਮੈਨੂੰ ਕੋਈ ਦੁਖ ਨਹੀਂ ਹੈ ਕਿਉਂਕਿ ਇਸ ਸੈਸ਼ਨ ਵਿਚ ਮੈਂ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ। ਹੁਣ ਮੈਂ ਉਮੀਦ ਕਰਦੀ ਹਾਂ ਕਿ ਸਾਲ ਦਾ ਵਧੀਆ ਅੰਤ ਹੋਵੇ ਜੋ ਦੁਬਈ ਸੁਪਰ ਸੀਰੀਜ਼ ਫਾਈਨਲਸ ਹੋਵੇਗਾ, ਉਮੀਦ ਕਰਦੀ ਹਾਂ ਕਿ ਮੈਂ ਉੱਥੇ ਵਧੀਆ ਪ੍ਰਦਰਸ਼ਨ ਕਰਾਂਗੀ।


Related News