ਮੈਨੂੰ ਆਪਣੀ ਸਮਰੱਥਾ ''ਤੇ ਭਰੋਸਾ : ਵਾਸ਼ਿੰਗਟਨ

12/13/2017 2:57:32 AM

ਮੋਹਾਲੀ— ਸ਼੍ਰੀਲੰਕਾ ਵਿਰੁੱਧ ਸੀਮਤ ਓਵਰਾਂ ਦੀ ਸੀਰੀਜ਼ ਲਈ ਪਹਿਲੀ ਵਾਰ ਭਾਰਤੀ ਟੀਮ 'ਚ ਸ਼ਾਮਲ ਕੀਤੇ ਗਏ ਨੌਜਵਾਨ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੇ ਕਿਹਾ ਹੈ ਕਿ ਉਸ ਨੂੰ ਆਪਣੀ ਸਮਰੱਥਾ 'ਤੇ ਪੂਰਾ ਭਰੋਸਾ ਹੈ ਤੇ ਇਸੇ ਕਾਰਨ ਉਹ ਭਾਰਤੀ ਟੀਮ 'ਚ ਜਗ੍ਹਾ ਬਣਾਉਣ 'ਚ ਸਫਲ ਹੋਇਆ ਹੈ।
ਤਾਮਿਲਨਾਡੂ ਦੇ 18 ਸਾਲਾ ਆਲਰਾਊਂਡਰ ਸੁੰਦਰ ਨੂੰ ਸ਼੍ਰੀਲੰਕਾ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਕੇਦਾਰ ਜਾਧਵ ਦੇ ਜ਼ਖ਼ਮੀ ਹੋਣ ਕਾਰਨ ਉਸ ਨੂੰ ਵਨ ਡੇ ਟੀਮ 'ਚ ਵੀ ਸ਼ਾਮਲ ਕੀਤਾ ਗਿਆ ਹੈ। ਸੁੰਦਰ ਨੂੰ ਧਰਮਸ਼ਾਲਾ 'ਚ ਹੋਏ ਪਹਿਲੇ ਵਨ ਡੇ ਵਿਚ ਆਖਰੀ-11 'ਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਉਸ ਨੂੰ ਉਮੀਦ ਹੈ ਕਿ ਉਹ ਬੁੱਧਵਾਰ ਨੂੰ ਹੋਣ ਵਾਲੇ ਦੂਜੇ ਵਨ ਡੇ 'ਚ ਆਖਰੀ-11 ਵਿਚ ਜਗ੍ਹਾ ਬਣਾਉਣ 'ਚ ਸਫਲ ਰਹੇਗਾ।
ਸੁੰਦਰ ਨੇ ਮੈਚ ਦੀ ਪੂਰਬਲੀ ਸ਼ਾਮ 'ਤੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਮੈਂ ਹਮੇਸ਼ਾ ਆਪਣੀ ਸਮਰੱਥਾ 'ਤੇ ਭਰੋਸਾ ਕਰਦਾ ਹਾਂ ਅਤੇ ਇਸੇ ਕਾਰਨ ਮੈਂ ਟੀਮ 'ਚ ਹਾਂ। ਇਸ ਦੇ ਲਈ ਮੈਂ ਆਪਣੀ ਫਿੱਟਨੈੱਸ ਤੇ ਖੇਡ 'ਤੇ ਸਖਤ ਮਿਹਨਤ ਕੀਤੀ ਹੈ।


Related News