ਮੈਨੂੰ ਨਹੀਂ ਲੱਗਦਾ ਕਿ ਇਹ ਠੀਕ ਹੈ, ਸ਼ਾਰਾਪੋਵਾ ਇੱਕ ਧੋਖੇਬਾਜ਼ ਹੈ : ਬੁਕਾਰਡ

04/27/2017 6:16:19 PM

ਨਵੀਂ ਦਿੱਲੀ— ਮਾਰੀਆ ਸ਼ਾਰਾਪੋਵਾ ''ਸਟੁਟਗਾਰਟ ਕਲੇਕੋਰਟ ਟੂਰਨਾਮੇਂਟ'' ਤੋਂ ਵਾਪਸੀ ਕਰ ਚੁੱਕੀ ਹੈ। ਪਰ ਕੈਨੇਡਾ ਦੀ ਸਟਾਰ ਖਿਡਾਰਨ ਯੂਜਿਨੀ ਬੁਕਾਰਡ ਇਸ ਤੋਂ ਬੇਹੱਦ ਖਫਾ ਹਨ। ਉਨ੍ਹਾਂ ਨੇ ਰੂਸੀ ਸੁੰਦਰੀ ਸ਼ਾਰਾਪੋਵਾ ਨੂੰ ਚੀਟਰ ਕਹਿੰਦੇ ਹੋਏ ਉਨਾਂ ''ਤੇ ਜੀਵਨ ਭਰ ਲਈ ਟੈਨਿਸ ਖੇਡਣ ''ਤੇ ਰੋਕ ਦੀ ਸਲਾਹ ਦਿੱਤੀ ਹੈ। ਪਾਬੰਦੀ ਵਾਲੀ ਦਵਾਈ ਲੈਣ ਕਾਰਨ 30 ਸਾਲਾ ਸ਼ਾਰਾਪੋਵਾ ''ਤੇ 2 ਸਾਲ ਦੀ ਪਾਬੰਦੀ ਲਗਾਈ ਗਈ ਸੀ, ਜਿਸ ਨੂੰ ਬਾਅਦ ''ਚ 15 ਮਹੀਨੇ ਦਾ ਕਰ ਦਿੱਤਾ ਗਿਆ ਸੀ। ਵਾਪਸੀ ਤੋਂ ਬਾਅਦ ਸ਼ਾਰਾਪੋਵਾ ਸਟੁਟਗਾਰਟ ਗ੍ਰਾਂ ਪ੍ਰੀ ਦੇ ਦੂਜੇ ਦੌਰ ''ਚ ਪਹੁੰਚ ਚੁਕੀ ਹੈ।

ਬੁਕਾਰਡ ਨੇ ਸ਼ਾਰਾਪੋਵਾ ਦੀ ਵਾਪਸੀ ਨੂੰ ਲੈ ਕੇ ਕਿਹਾ,  ''ਮੈਨੂੰ ਨਹੀਂ ਲੱਗਦਾ ਕਿ ਇਹ ਠੀਕ ਹੈ, ਸ਼ਾਰਾਪੋਵਾ ਇੱਕ ਧੋਖੇਬਾਜ਼ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਧੋਖੇਬਾਜ਼ ਨੂੰ ਫਿਰ ਤੋਂ ਖੇਡਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ,  ''ਡਬਲਿਊ.ਟੀ.ਏ. (ਵੁਮੈਂਸ ਟੈਨਿਸ ਐਸੋਸੀਏਸ਼ਨ) ਦੇ ਇਸ ਫੈਸਲੇ ਨਾਲ ਜਵਾਨ ਬੱਚੀਆਂ ''ਚ ਗਲਤ ਸੁਨੇਹਾ ਗਿਆ ਹੈ ਕਿ, ਧੋਖਾ ਕਰੋ ਅਤੇ ਅਸੀਂ ਖੁੱਲੀਆਂ ਬਾਹਾਂ ਨਾਲ ਤੁਹਾਡੀ ਵਾਪਸੀ ਦਾ ਸਵਾਗਤ ਕਰਾਂਗੇ।''

ਵਾਈਲਡ ਕਾਰਡ ਪ੍ਰਵੇਸ਼ਧਾਰੀ ਸ਼ਾਰਾਪੋਵਾ ਨੇ ''ਸਟੁਟਗਾਰਟ ਗ੍ਰਾਂ ਪ੍ਰੀ ਦੇ ਪਹਿਲੇ ਦੌਰ ''ਚ ਇਟਲੀ ਦੀ ਰਾਬਰਟਾ ਵਿੰਸੀ ਨੂੰ 7-5, 6-3 ਨਾਲ ਮਾਤ ਦੇ ਕੇ ਆਪਣੀ ਆਲੋਚਨਾਵਾਂ ਦਾ ਜਵਾਬ ਦਿੱਤਾ ਹੈ। ਸ਼ਾਰਾਪੋਵਾ ਨੇ ਕਿਹਾ ਕਿ ਇਸ ਨਕਾਰਾਤਮਕ ਪ੍ਰਤੀਕਰਿਆਵਾਂ ਦਾ ਉਨ੍ਹਾਂ ''ਤੇ ਕੋਈ ਅਸਰ ਨਹੀਂ ਪੈਣ ਵਾਲਾ ਹੈ। ਉਹ ਪਿਛਲੇ ਸਾਲ 2016 ਦੇ ਆਸਟਰੇਲੀਆਈ ਓਪਨ ਦੌਰਾਨ ਡੋਪਿੰਗ ਟੈਸਟ ''ਚ ਮੇਲਡੋਨੀਅਮ ਪ੍ਰਤੀਬੰਧਿਤ ਪਦਾਰਥ ''ਚ ਪਾਜਟਿਵ ਪਾਈ ਗਈ ਸੀ।


Related News