ਮੈਂ ਗਰਭਵਤੀ ਹਾਂ, ਮੇਰੀ ਗੋਪਨੀਯਤਾ ਦਾ ਆਦਰ ਕਰੋ : ਸੇਰੇਨਾ

06/27/2017 3:05:33 PM

ਨਿਊਯਾਰਕ—  ਅਮਰੀਕਾ ਦੀ ਸਟਾਰ ਟੈਨਿਸ ਖਿਡਾਰੀ ਸੇਰੇਨਾ ਵਿਲਿਅਮਸ ਨੇ ਦਿੱਗਜ ਖਿਡਾਰੀ ਜਾਨ ਮੈਕਨਰੋ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਗਰਭਵਤੀ ਹੈ ਅਤੇ ਇਸ ਸਮੇਂ ਉਸ ਦੀ ਗੋਪਨੀਯਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਮੈਕਨਰੋ ਨੇ ਹਾਲ ਹੀ 'ਚ 7 ਵਾਰ ਦੀ ਵਿੰਬਲਡਨ ਚੈਂਪੀਅਨ ਸੇਰੇਨਾ ਲਈ ਕਿਹਾ ਸੀ ਕਿ ਜੇਕਰ ਉਹ ਪੁਰਸ਼ਾਂ ਦੇ ਸਰਕਟ 'ਚ ਖੇਡ ਰਹੀ ਹੁੰਦੀ ਤਾਂ ਉਸ ਦੀ ਰੈਂਕਿੰਗ ਦੁਨੀਆ 'ਚ 700ਵੀਂ ਹੁੰਦੀ। ਮੈਕਨਰੋ ਨੇ ਨੈਸ਼ਨਲ ਪਬਲਿਕ ਰੇਡਿਓ 'ਤੇ ਆਪਣੀ ਇੰਟਰਵਿਊ 'ਚ ਕਿਹਾ ਕਿ 23 ਵਾਰ ਦੀ ਗ੍ਰੈਂਡ ਸਲੇਮ ਚੈਂਪੀਅਨ ਸੇਰੇਨਾ ਮਹਿਲਾਵਾਂ 'ਚ ਇਕ ਬਿਹਤਰੀਨ ਖਿਡਾਰੀ ਹੈ ਪਰ ਓਵਰਆਲ ਸਰਵਸ਼੍ਰੇਸ਼ਠ ਟੈਨਿਸ ਖਿਡਾਰੀ ਨਹੀਂ ਹੈ।
ਉਸ ਨੇ ਕਿਹਾ ਸੀ ਕਿ ਜੇਕਰ ਸੇਰੇਨਾ ਪੁਰਸ਼ਾਂ ਦੇ ਨਾਲ ਖੇਡ ਰਹੀ ਹੁੰਦੀ ਤਾਂ ਉਸ ਦੀ ਰੈਂਕਿੰਗ ਵਿਸ਼ਵ 'ਚ 700ਵੀਂ ਹੁੰਦੀ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਸੇਰੇਨਾ ਨੂੰ ਚੰਗਾ ਖਿਡਾਰੀ ਨਹੀਂ ਮੰਨਣਾ। ਸਾਬਕਾ ਨੰਬਰ ਇਕ ਖਿਡਾਰੀ ਸੇਰੇਨਾ ਨੇ ਮੈਕੇਨਰੋ ਦੇ ਇਸ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਟਵੀਟ 'ਤੇ ਦਿੱਤੀ ਹੈ ਜੋ ਫਿਲਹਾਲ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਕੋਰਟ ਤੋਂ ਦੂਰ ਹੈ। ਉਸ ਨੇ ਕਿਹਾ ਕਿ ਪ੍ਰਿਯ ਜਾਨ ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਅਤੇ ਤੁਹਾਡਾ ਸਨਮਾਨ ਕਰਦੀ ਹਾਂ ਪਰ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਬਿਆਨਾਂ ਦਾ ਹਿੱਸਾ ਨਾ ਬਣਾਓ।
ਉਸ ਨੇ ਕਿਹਾ ਕਿ ਮੈਂ ਨਾ ਤਾਂ ਉਸ ਰੈਂਕ ਦੇ ਖਿਡਾਰੀ ਨਾਲ ਖੇਡਿਆ ਹੈ ਨਾ ਹੀ ਮੇਰੇ ਕੋਲ ਉਨਾ ਸਮਾ ਹੈ। ਮੇਰਾ ਅਤੇ ਮੇਰੀ ਗੋਪਨੀਯਤਾ ਦਾ ਸਨਮਾਨ ਕਰੋ ਕਿਉਂਕਿ ਫਿਲਹਾਲ ਮੈਂ ਗਰਭਵਤੀ ਹਾਂ ਅਤੇ ਆਪਣੇ ਬੱਚੇ ਦੇ ਜਨਮ ਦਾ ਇੰਤਜ਼ਾਰ ਕਰ ਰਹੀ ਹਾਂ। ਤੁਹਾਡਾ ਦਿਨ ਸ਼ੁਭ ਹੋਵੇ ਸਰ। ਸੇਰੇਨਾ ਨੇ 23 ਸਿੰਗਲ ਗ੍ਰੈਂਡ ਸਲੇਮ ਜਿੱਤੇ ਹਨ, ਜੋ ਪੁਰਸ਼ ਟੈਨਿਸ 'ਚ ਸਾਬਕਾ ਨੰਬਰ ਇਕ ਅਤੇ ਦਿੱਗਜ ਸਵਿਟਜਰਲੈਂਡ ਦੇ ਰੋਜ਼ਰ ਫੇਡਰਰ ਤੋਂ 5 ਜ਼ਿਆਦਾ ਹੈ। ਅਮਰੀਕੀ ਮਹਿਲਾ ਖਿਡਾਰੀ ਫਿਲਹਾਲ ਵਰਤਮਾਨ ਯੁੱਗ 'ਚ ਆਸਟਰੇਲੀਆ ਦੀ ਮਾਰਗੇਟ ਕੋਰਟ ਦੇ ਓਵਰਆਲ 'ਚ ਸਭ ਤੋਂ ਜ਼ਿਆਦਾ 24 ਸਲੇਮ 'ਚੋਂ ਇਕ ਹੀ ਸਲੇਮ ਪਿੱਛੇ ਹੈ।


Related News