ਹੈਦਰਾਬਾਦ ਦੀ ਪੰਜਾਬ ''ਤੇ ਸ਼ਾਨਦਾਰ ਜਿੱਤ

04/28/2017 11:41:16 PM

ਮੋਹਾਲੀ— ਟੀ-20 ਲੀਗ ਦਾ ਮੈਚ ਸ਼ੁੱਕਰਵਾਰ ਨੂੰ ਹੈਦਰਾਬਾਦ ਅਤੇ ਪੰਜਾਬ ਵਿਚਾਲ ਖੇਡਿਆ ਗਿਆ। ਜਿਸ ''ਚ ਪੰਜਾਬ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੂੰ 208 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ। ਹੈਦਰਾਬਾਦ ਵਲੋਂ ਪਹਿਲਾਂ ਬੱਲੇਬਾਜ਼ੀ ਕਰਨ ਆਏ ਸ਼ਿਖਰ ਧਵਨ ਨੇ 48 ਗੇਂਦਾਂ ''ਤੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ''ਚ ਉਸ ਨੇ 9 ਚੌਕੇ ਅਤੇ ਇਕ ਛੱਕਾ ਲਗਾਇਆ। ਕਪਤਾਨ ਡੇਵਿਡ ਵਾਰਨਰ ਨੇ 27 ਗੇਂਦਾਂ ''ਤੇ 51 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਬਾਅਦ ਕਨੇ ਵਿਲਿਅਮਸਨ ਨੇ ਨਾਬਾਦ 54 ਦੌੜਾਂ ਅਤੇ ਮੋਈਸ ਹੈਨਰਿਕੁਅਸ ਨੇ ਨਾਬਾਦ 7 ਦੌੜਾਂ ਬਣਾਈਆਂ।
ਪੰਜਾਬ ਵਲੋਂ ਗੇਂਦਬਾਜ਼ੀ ਕਰਦੇ ਹੋਏ ਕਪਤਾਨ ਗਲੀਨ ਮੈਕਸਵੇਲ ਨੇ 4 ਓਵਰਾਂ ''ਚ 29 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਮੋਹਿਤ ਸ਼ਰਮਾ ਨੇ 3 ਓਵਰਾਂ ''ਚ 34 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।

Related News