ਸੈਂਕੜਾ ਬਣਾਉਣ ਵਾਲੇ ਨੂੰ ਮਿਲੇਗਾ ਆਲੀਸ਼ਾਨ ਘਰ, ਫਿਫਟੀ 'ਤੇ ਮਿਲੇਗੀ ਬ੍ਰੈਂਡਡ ਘੜੀ

12/14/2017 9:50:46 PM

ਨਵੀਂ ਦਿੱਲੀ— 14 ਦਸੰਬਰ ਤੋਂ 17 ਦਸੰਬਰ ਦੇ 'ਚ ਖੇਡੀ ਜਾਣ ਵਾਲੀ ਇਸ ਲੀਗ 'ਚ ਦੁਨੀਆ ਭਰ ਦੇ ਕਈ ਮੌਜੂਦਾ ਤੇ ਸਾਬਕਾ ਕ੍ਰਿਕਟਰ ਖੇਡਦੇ ਹੋਏ ਨਜ਼ਰ ਆਉਣਗੇ। ਇਹ ਲੀਗ ਵੀਰਵਾਰ ਨੂੰ ਯੂ. ਏ. ਈ. 'ਚ ਟੀ-10 ਸ਼ੁਰੂ ਹੋ ਰਹੀ ਹੈ। 
ਇਸ ਲੀਗ 'ਚ ਖਿਡਾਰੀਆਂ 'ਤੇ ਖੂਬ ਪੈਸਿਆਂ ਦੀ ਬਰਸਾਤ ਹੋਣ ਵਾਲੀ ਹੈ। ਇਸ ਲੀਗ 'ਚ ਸੈਂਕੜਾਂ ਬਣਾਉਣ ਵਾਲੇ ਖਿਡਾਰੀ ਨੂੰ 5 ਲੱਖ ਦਿਰਹਮ (85 ਲੱਖ ਰੁਪਏ) ਦਾ  ਆਲੀਸ਼ਾਨ ਘਰ ਮਿਲੇਗਾ ਤੇ ਫਿਫਟੀ ਬਣਾਉਣ ਵਾਲੇ ਖਿਡਾਰੀ ਨੂੰ ਹਿਊਬੋਟ ਦੀ 5 ਲੱਖ ਦੀ ਬ੍ਰੈਂਡਡ ਘੜੀ ਮਿਲੇਗੀ।
ਇਸ ਲੀਗ 'ਚ 10-10 ਓਵਰਾਂ ਦੇ ਮੈਚ ਕਰੀਬ 90 ਮਿੰਟ ਤੱਕ ਚੱਲੇਗਾ। ਇਸ ਟੂਰਨਾਮੈਂਟ ਤੋਂ ਪਹਿਲਾਂ ਅਡੀਸ਼ਨ 'ਚ ਕੁਲ 6 ਟੀਮਾਂ ਪੰਜਾਬੀ ਲੀਜੇਂਡਸ, ਪਖਟੂੰਸ, ਮਰਾਠਾ, ਅਰੇਬੀਅਨਸ, ਬਾਂਗਲਾ ਟਾਈਗਰਸ, ਕੋਲੰਬੋ ਲਾਈਨਸ ਤੇ ਕੇਰਲਾ ਕਿੰਗ ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ 'ਚ ਇੰਗਲੈਂਡ, ਸ਼੍ਰੀਲੰਕਾ, ਪਾਕਿਸਤਾਨ, ਵੈਸਟਇੰਡੀਜ਼, ਅਫਗਾਨਿਸਤਾਨ ਤੇ ਦੱਖਣੀ ਅਫਰੀਕਾ ਦੀ ਮੌਜੂਦਾ ਟੀਮ ਦੇ ਕਈ ਵੱਡੇ ਖਿਡਾਰੀ ਖੇਡਣਗੇ। ਭਾਰਤ ਵਲੋਂ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਵੀ ਇਸ ਲੀਗ 'ਚ ਖੇਡਣਗੇ।


Related News