ਉਮੀਦ ਹੈ ਕਿ ਅਕਤੂਬਰ ਤਕ ਸੀ.ਓ.ਏ. ਦਾ ਕੰਮ ਪੂਰਾ ਹੋ ਜਾਵੇਗਾ : ਰਾਏ

07/23/2017 4:35:02 AM

ਨਵੀਂ ਦਿੱਲੀ— ਪ੍ਰਸ਼ੰਸਕਾਂ ਦੀ ਕਮੇਟੀ ਦੇ ਪ੍ਰਮੁੱਖ ਵਿਨੋਦ ਰਾਏ ਨੇ ਉਮੀਦ ਲਗਾਈ ਹੈ ਕਿ ਕੰਮ ਅਕਤੂਬਰ ਤੱਕ ਖਤਮ ਹੋ ਜਾਵੇਗਾ ਅਤੇ ਬੀ.ਸੀ.ਸੀ.ਆਈ. ਲੋਢਾ ਕਮੇਟੀ ਦੇ ਸੁਝਾਅਵਾਂ ਦੇ ਮੁਤਾਬਕ ਨਵਾਂ ਸੰਵਿਧਾਨ ਅਪਨਾ ਲਵੇਗਾ। ਰਾਏ ਨੇ ਸ਼ਨੀਵਾਰ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਕੋਸ਼ਿਸ਼ ਸਤੰਬਰ ਤਕ ਆਮਸਭਾ ਦੀ ਬੈਠਕ ਯਕੀਨੀ ਬਣਾਉਣਾ ਹੈ।
ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ 5 ਸਤੰਬਰ ਦਿੱਤੀ ਹੈ। ਉਸ ਤੋਂ ਬਾਅਦ ਐੱਸ.ਜੀ.ਐੱਮ. ਹੋਵੇਗੀ ਅਤੇ ਫਿਰ ਨਵੇਂ ਸੰਵਿਧਾਨ ਦੇ ਅਨੁਸਾਰ ਕੰਮ ਹੋਵੇਗਾ। ਸੀ.ਓ.ਏ. ਦਾ ਕੰਮ ਅਕਤੂਬਰ ਤੱਕ ਪੂਰਾ ਹੋ ਜਾਵੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਬਸੰਮਤੀ ਬਣਾਉਣ ਦੀ ਕੋਸ਼ਿਸ਼ ਬੇਕਾਰ ਰਹੀ ਹੈ। ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗ ਦੀ ਵਾਪਸੀ ਦੇ ਨਾਲ ਐੱਨ ਸ਼੍ਰੀਨਿਵਾਸਨ ਮੁਖਧਾਰਾ 'ਚ ਆਉਂਣ ਸਬੰਧੀ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਸਭ ਕੁਝ ਸਥਿਤੀ ਰਿਪੋਰਟ 'ਚ ਕਿਹਾ ਗਿਆ ਹੈ। ਮੈਂ ਅੱਗੇ ਕੁਝ ਨਹੀਂ ਕਹਿਣਾ ਚਾਹੁੰਦਾ।


Related News