ਹਰਿਕਾ ਨੇ 5ਵਾਂ ਤੇ 6ਵਾਂ ਰਾਊਂਡ ਡਰਾਅ ਖੇਡਿਆ

08/21/2017 4:57:30 AM

ਆਬੂਧਾਬੀ— ਭਾਰਤੀ ਗ੍ਰੈਂਡ ਮਾਸਟਰ ਹਰਿਕਾ ਦ੍ਰੋਣਾਵਲੀ ਨੇ ਇਥੇ ਆਬੂਧਾਬੀ ਇੰਟਰਨੈਸ਼ਨਲ ਸ਼ਤਰੰਜ ਫੈਸਟੀਵਲ ਟੂਰਨਾਮੈਂਟ ਵਿਚ ਪੰਜਵੇਂ ਤੇ ਛੇਵੇਂ ਰਾਊਂਡ ਵਿਚ ਕ੍ਰਮਵਾਰ ਸਪੇਨ ਦੀ ਪਾਜੋਸ ਪੋਤ੍ਰੋ ਤੇ ਹਮਵਤਨ ਈਸ਼ਾ ਕਰਵਾਡੇਕੇ ਨਾਲ ਬਾਜ਼ੀ ਡਰਾਅ ਖੇਡੀ। ਵਿਸ਼ਵ ਦੀ 9ਵੇਂ ਨੰਬਰ ਦੀ ਭਾਰਤੀ ਖਿਡਾਰੀ ਨੇ ਦਿਨ ਦਾ ਪਹਿਲਾ ਮੈਚ ਸਫੇਦ ਮੋਹਰਿਆਂ ਨਾਲ ਖੇਡਿਆ। ਉਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਬਾਅਦ ਵਿਚ ਉਹ ਇਸਦਾ ਫਾਇਦਾ ਨਹੀਂ ਚੁੱਕ ਸਕੀ ਤੇ ਬਾਜ਼ੀ ਡਰਾਅ ਰਹੀ। ਛੇ ਰਾਊਂਡਾਂ ਦੀ ਸਮਾਪਤੀ ਤੋਂ ਬਾਅਦ ਹਰਿਕਾ ਨੇ ਦੋ ਵਿਚ ਜਿੱਤ ਹਾਸਲ ਕੀਤੀ, ਤਿੰਨ ਡਰਾਅ ਖੇਡੇ ਤੇ ਇਕ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।


Related News