ਹੇਸਟਿੰਗਸ ਨੂੰ ਭਾਰਤ ਦੌਰੇ ਤੋਂ ਪਹਿਲਾਂ ਫਿੱਟ ਹੋਣ ਦੀ ਉਮੀਦ

08/17/2017 6:55:29 PM

ਮੈਲਬੋਰਨ— ਪੈਰ ਦੀ ਸੱਟ ਤੋਂ ਜੂਝ ਰਹੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਜਾਨ ਹੇਸਟਿੰਗਸ ਨੂੰ ਪੂਰੀ ਉਮੀਦ ਹੈ ਕਿ ਉਹ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਭਾਰਤ ਦੌਰੇ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ ਅਤੇ ਚੋਣ ਦੇ ਲਈ ਉਪਲਬਧ ਰਹਿਣਗੇ। 17 ਸਤੰਬਰ ਤੋਂ 11 ਅਕਤੂਬਰ ਤੱਕ ਹੋਣ ਵਾਲੇ ਭਾਰਤ ਦੌਰੇ 'ਤੇ ਆਸਟਰੇਲੀਆ ਨੂੰ ਪੰਜ ਵਨਡੇ ਮੈਚਾਂ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। 31 ਸਾਲਾ ਹੇਸਟਿੰਗਸ ਇੰਗਲੈਂਡ 'ਚ ਕਾਊਂਟੀ 'ਚ ਖੇਡਣ ਦੇ ਦੌਰਾਨ ਪੈਰ 'ਤੇ ਸੱਟ ਲੁਆ ਬੈਠੇ ਸਨ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਪਰਤਨਾ ਪਿਆ ਸੀ।

ਹੇਸਟਿੰਗਸ ਨੇ ਕਿਹਾ ਕਿ ਮੈਂ ਅਜੇ ਵੀ ਗੋਡੇ 'ਚ ਦਰਦ ਮਹਿਸੂਸ ਕਰ ਰਿਹਾ ਹਾਂ ਪਰ ਮੈਨੂੰ ਭਰੋਸਾ ਹੈ ਕਿ ਮੈਂ ਭਾਰਤ ਦੌਰੇ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਵਾਂਗਾ ਅਤੇ ਚੋਣ ਦੇ ਲਈ ਮੌਜੂਦ ਰਹਾਂਗਾ। ਉਨ੍ਹਾਂ ਕਿਹਾ ਕਿ ਮੈਂ ਭਾਰਤ 'ਚ ਖੇਡਣ ਨੂੰ ਲੈ ਕੇ ਕਾਫੀ ਉਤਸੁਕ ਹਾਂ। ਮੈਂ ਸੱਟ ਤੋਂ ਉਭਰਨ ਦੇ ਲਈ ਮਿਹਨਤ ਵੀ ਕਰ ਰਿਹਾ ਹਾਂ। ਜਾਂਚ 'ਚ ਸਭ ਕੁਝ ਠੀਕ ਦੱਸਿਆ ਗਿਆ ਹੈ ਪਰ ਅਜੇ ਵੀ ਦਰਦ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਦ ਹੌਲੇ-ਹੌਲੇ ਚਲਾ ਜਾਵੇਗਾ ਅਤੇ ਮੈਂ ਮੈਦਾਨ 'ਚ ਵਾਪਸੀ ਕਰ ਸਕਾਂਗਾ। ਜ਼ਿਕਰਯੋਗ ਹੈ ਕਿ ਹੇਸਟਿੰਗਸ ਪਿਛਲੇ ਸਾਲ ਵੀ ਗੋਡੇ ਦੀ ਗੰਭੀਰ ਸੱਟ ਦੇ ਚਲਦੇ ਕ੍ਰਿਕਟ ਤੋਂ ਦੂਰ ਰਹੇ ਸਨ।


Related News