ਪ੍ਰੋ ਕਬੱਡੀ ਦੇ ਪਲੇ ਆਫ ''ਚ ਪਹੁੰਚਿਆ ਹਰਿਆਣਾ

10/22/2017 12:17:54 PM

ਨਵੀਂ ਦਿੱਲੀ, (ਬਿਊਰੋ)— ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਵਿੱਚ ਚਾਰ ਨਵੀਆਂ ਟੀਮਾਂ ਵਿੱਚੋਂ ਇੱਕ ਹਰਿਆਣਾ ਸਟੀਲਰਸ ਨੇ ਆਪਣੇ ਨਾਂ ਦੇ ਮੁਤਾਬਕ ਸਟੀਲ ਵਰਗਾ ਦਮਖਮ ਦਿਖਾਉਂਦੇ ਹੋਏ ਪਲੇ ਆਫ ਵਿੱਚ ਜਗ੍ਹਾ ਬਣਾਈ ਹੈ । ਸੁਰਿੰਦਰ ਨਾਡਾ ਦੀ ਅਗਵਾਈ ਵਿੱਚ ਹਰਿਆਣਾ ਸਟੀਲਰਸ ਨੇ 22 ਵਿੱਚੋਂ 13 ਮੈਚਾਂ 'ਚ ਜਿੱਤ ਅਤੇ ਚਾਰ ਮੈਚ ਡਰਾਅ ਕਰਕੇ ਪਲੇ-ਆਫ ਵਿੱਚ ਜਗ੍ਹਾ ਬਣਾ ਲਈ ਜਿੱਥੇ ਦੂਜੇ ਐਲਿਮਿਨੇਟਰ ਵਿੱਚ ਉਸ ਦਾ ਮੁਕਾਬਲਾ 23 ਅਕਤੂਬਰ ਨੂੰ ਸਾਬਕਾ ਚੈਂਪੀਅਨ ਪਟਨਾ ਪਾਇਰੇਟਸ ਨਾਲ ਮੁੰਬਈ ਵਿੱਚ ਹੋਵੇਗਾ ।    

ਟੀਮ ਦੇ ਕੋਚ ਰਣਬੀਰ ਸਿੰਘ ਖੋਖਰ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਸਾਰੇ ਮੁਕਾਬਲਿਆਂ ਤੋਂ ਕੁਝ ਨਾ ਕੁਝ ਸਿੱਖਿਆ ਹੈ । ਮੈਂ ਖੁਸ਼ ਹਾਂ ਕਿ ਸਾਡਾ ਇੱਥੇ ਤੱਕ ਦਾ ਸਫਰ ਦਿਲਚਸਪ ਅਤੇ ਚੁਣੌਤੀ ਭਰਪੂਰ ਰਿਹਾ ਹੈ, ਕਿਉਂਕਿ ਅੱਗੇ ਦੇ ਰਸਤੇ ਵਿੱਚ ਹੋਰ ਵੀ ਚੁਣੌਤੀਆਂ ਆਉਣਗੀਆਂ।  ਬੇਸ਼ੱਕ ਅਸੀਂ ਚਾਹਿਆ ਸੀ ਕਿ ਅਸੀ ਸਾਰੇ ਮੈਚ ਜਿਤਾਂਗੇ, ਪਰ ਅਸੀਂ ਹਾਰੇ ਹੋਏ ਮੈਚਾਂ ਤੋਂ ਵੀ ਕਾਫ਼ੀ ਕੁਝ ਸਿੱਖਿਆ ਹੈ ਅਤੇ ਹਰ ਹਾਰ ਦੇ ਬਾਅਦ ਉਠ ਖੜੇ ਹੋਏ ਹਾਂ । ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਟੀਮ ਕਦੇ ਹਾਰ ਨਹੀਂ ਮੰਨਦੀ । 

ਖੋਖਰ ਦਾ ਇਹ ਵੀ ਮੰਨਣਾ ਹੈ ਕਿ ਖਿਡਾਰੀਆਂ ਦੇ ਤਾਲਮੇਲ ਨੇ ਵੀ ਟੀਮ ਦੀ ਕਾਫ਼ੀ ਮਦਦ ਕੀਤੀ ਹੈ ਅਤੇ ਉਨ੍ਹਾਂ ਨੂੰ ਇੱਕਜੁਟ ਹੋਕੇ ਖੇਡਣ ਵਿੱਚ ਮਜ਼ਬੂਤ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਇਹ ਮੁੰਡੇ ਇਕੱਠੇ ਰਹੇ ਹੈ ਅਤੇ ਜਦੋਂ ਤੁਸੀ ਇੱਕ ਦੂਜੇ ਦੇ ਨਾਲ ਇੰਨਾ ਸਮਾਂ ਗੁਜ਼ਾਰਦੇ ਤੋਂ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਤੁਹਾਡਾ ਤਾਲਮੇਲ ਹੋਰ ਵੀ ਵਧੀਆ ਬਣ ਜਾਂਦਾ ਹੈ, ਜਿਸਦੀ ਝਲਕ ਤੁਹਾਨੂੰ ਸਾਡੇ ਪ੍ਰਦਰਸ਼ਨ ਵਿੱਚ ਦਿਸਦੀ ਹੈ। ।


Related News