ਪ੍ਰੋ ਕਬੱਡੀ ਲੀਗ ''ਚ ਹਰਿਆਣਾ ਨੇ ਗੁਜਰਾਤ ਨੂੰ 32-20 ਨਾਲ ਹਰਾਇਆ

08/09/2017 12:17:01 AM

ਨਾਗਪੁਰ— ਹਰਿਆਣਾ ਸਟੀਲਰਸ ਨੇ ਆਪਣੇ ਜ਼ਬਰਦਰਸ ਡੀਫੇਨਸ ਦੀ ਬਦੌਲਤ ਗੁਜਰਾਤ ਫਾਰਚਿਊਨਜਾਯੰਟਸ ਨੂੰ ਮੰਗਲਵਾਰ 32-20 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਇਨ੍ਹਾਂ 2ਵਾਂ ਨਵੀਂ ਟੀਮਾਂ 'ਚ ਹੋਏ ਮੁਕਾਬਲੇ 'ਚ ਹਰਿਆਣਾ ਦੇ ਹਾਫ ਸਮੇਂ ਤਕ 13-9 ਨਾਲ ਬੜ੍ਹਤ ਬਣਾ ਲਈ ਸੀ। ਹਰਿਆਣਾ ਨੇ ਆਪਣੇ ਪ੍ਰਦਰਸ਼ਨ ਨੂੰ ਦੂਸਰੇ ਹਾਫ 'ਚ ਵੀ ਬਰਕਾਰ ਰੱਖਿਆ ਅਤੇ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਹਰਿਆਣਾ ਨੇ ਹੁਣ 9 ਅੰਕ ਹੋ ਗਏ ਹਨ ਅਤੇ ਉਹ ਆਪਣੇ ਗਰੁੱਪ 'ਏ' 'ਚ ਤੀਸਰੇ ਸਥਾਨ 'ਤੇ ਪਹੁੰਚ ਗਿਆ ਹੈ। ਗੁਜਰਾਤ ਦੀ 3 ਮੈਚਾਂ 'ਚ ਇਹ ਪਹਿਲੀ ਹਾਰ ਹੈ ਅਤੇ 8 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਹਰਿਆਣਾ ਦੀ ਤਾਕਤ ਡੀਫੇਨਸ ਰਹੀ ਜਿਸ 'ਚ ਉਸ ਨੇ 16 ਅੰਕ ਜੋੜੇ ਜਦਕਿ ਗੁਜਰਾਤ ਦੀ ਟੀਮ ਡੀਫੇਨਸ 'ਚ 9 ਅੰਕ ਹੀ ਜੋੜ ਸਕੀ। ਹਰਿਆਣਾ ਨੇ ਗੁਜਰਾਤ ਨੂੰ ਆਲ ਆਊਟ ਕਰਕੇ 2 ਅੰਕ ਹਾਸਲ ਕੀਤੇ ਪਰ ਗੁਜਰਾਤ ਦੀ ਟੀਮ ਹਰਿਆਣਾ ਨੂੰ ਇਕ ਵੀ ਵਾਰ ਆਲ ਆਊਟ ਨਹੀਂ ਸਕੀ।
ਹਰਿਆਣਾ ਦੇ ਲਈ ਮੋਹਿਤ ਛਿੱਲਰ ਨੇ 7 ਅਤੇ ਵਿਕਾਸ ਖੰਡੋਲਾ ਅਤੇ ਸੁਰਿੰਦਰ ਨਾਡਾ ਨੇ 6-6 ਅੰਕ ਹਾਸਲ ਕਰਕੇ ਹਰਿਆਣਾ ਨੂੰ ਜਿੱਤਣ 'ਚ ਮਹੱਤਵਪੂਰਨ ਯੋਗਦਾਨ ਦਿੱਤਾ। ਸੁਰਜੀਤ ਸਿੰਘ ਨੇ 3 ਅਤੇ ਵਕੀਰ ਸਿੰਘ ਨੇ 2 ਅੰਕ ਹਾਸਲ ਕੀਤੇ। ਮਹਿੰਦਰ ਰਾਜਪੂਤ ਨੇ 5 ਅਤੇ ਅਬੂਜਰ ਮਿਘਾਨੀ ਨੇ 3 ਅੰਕ ਹਾਸਲ ਕੀਤੇ।


Related News