ਹਰਿਕ੍ਰਿਸ਼ਣਾ ਮਾਸਕੋ ''ਚ ਚੁਣੌਤੀ ਦਿੰਦੇ ਹੋਏ ਹਾਰੇ

Friday, May 19, 2017 5:52 PM
ਹਰਿਕ੍ਰਿਸ਼ਣਾ ਮਾਸਕੋ ''ਚ ਚੁਣੌਤੀ ਦਿੰਦੇ ਹੋਏ ਹਾਰੇ

ਮਾਸਕੋ— ਭਾਰਤੀ ਗ੍ਰੈਂਡਮਾਸਟਰ ਪੀ. ਹਰਿਕ੍ਰਿਸ਼ਣਾ ਇੱਥੇ ਮਾਸਕੋ ਫਿਡੇ ਗ੍ਰਾਂ ਪ੍ਰੀ ਦੇ ਛੇਵੇਂ ਦੌਰ ''ਚ ਯੂਨਾਨ ਦੇ ਜੀ.ਐੱਮ. ਬੋਰਿਸ ਗੇਲਫੇਂਡ ਨੂੰ ਚੁਣੌਤੀ ਦੇਣ ਦੇ ਬਾਵਜੂਦ ਹਾਰ ਗਏ। ਦੁਨੀਆ ਦਾ 16ਵੇਂ ਨੰਬਰ ਦਾ ਇਹ ਭਾਰਤੀ ਖਿਡਾਰੀ ਇਕ ਜਿੱਤ ਅਤੇ ਇਕ ਦਿਨ ਦੇ ਆਰਾਮ ਦੇ ਬਾਅਦ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਆਪਣੀ ਲੈਅ ਜਾਰੀ ਨਹੀਂ ਰਖ ਸਕਿਆ ਅਤੇ ਚੁਣੌਤੀ ਦੇਣ ਦੇ ਬਾਵਜੂਦ 52 ਚਾਲ ''ਚ ਹਾਰ ਗਿਆ। ਇਹ ਉਸ ਦੀ ਦੂਜੀ ਹਾਰ ਹੈ। ਅਜੇ ਤਿੰਨ ਦੌਰ ਹੋਰ ਖੇਡੇ ਜਾਣੇ ਹਨ, ਹਰਿਕ੍ਰਿਸ਼ਣਾ ਕੁੱਲ 2.5 ਅੰਕ ਲੈ ਕੇ 16ਵੇਂ ਸਥਾਨ ''ਤੇ ਬਣਿਆ ਹੋਇਆ ਹੈ। ਹੁਣ ਉਸ ਦਾ ਮੁਕਾਬਲਾ ਰੂਸ ਦੇ ਇਵਜੇਨੀ ਤੋਮਾਸ਼ੇਵਸਕੀ ਨਾਲ ਹੋਵੇਗੀ ਜੋ ਨੌਵੇਂ ਸਥਾਨ ''ਤੇ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!