ਜਦੋਂ ਪੰਡਯਾ ਨੇ ਟੈਸਟ ਮੈਚ ਨੂੰ ਹੀ ਬਣਾ ਦਿੱਤਾ ਟੀ-20, ਇਕ ਓਵਰ ''ਚ ਜੜ ਦਿੱਤੀਆਂ ਇੰਨੀਆਂ ਦੌੜਾਂ!

08/13/2017 1:17:56 PM

ਜਲੰਧਰ— ਭਾਰਤ ਨੇ ਸ਼੍ਰੀਲੰਕਾ ਦੌਰੇ 'ਚ 3 ਟੈਸਟ ਮੈਚਾਂ ਦੀ ਸੀਰੀਜ਼ 2-0 ਨਾਲ ਪਹਿਲੇ ਹੀ ਆਪਣੇ ਨਾਂ ਕਰ ਲਈ ਹੈ। ਸ਼ਨੀਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਤੀਜਾ ਟੈਸਟ ਮੈਚ ਸ਼ੁਰੂ ਹੋਇਆ, ਜਿਸ 'ਚ ਧਵਨ ਅਤੇ ਰਾਹੁਲ ਨੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਭਾਰਤੀ ਟੀਮ ਵਲੋਂ ਹੁਣ ਤੱਕ ਦੇ ਬੈਸਟ ਆਲਰਾਊਂਡਰ ਸਾਬਤ ਹੋ ਰਹੇ ਪੰਡਯਾ ਨੇ ਟੈਸਟ ਮੈਚ 'ਚ ਹੀ ਅਜਿਹਾ ਕਾਰਨਾਮਾ ਕਰ ਦਿੱਤਾ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਜੀ ਹਾਂ, ਪੰਡਯਾ ਨੇ ਮਲਿੰਡਾ ਪੁਸ਼ਪਾਕੁਮਾਰਾ ਦੇ ਇਕ ਓਵਰ 'ਚ 2 ਚੌਕੇ ਅਤੇ 3 ਛੱਕੇ ਲਗਾ ਕੇ 26 ਦੌੜਾਂ ਬਣਾ ਦਿੱਤੀਆਂ। ਪੰਡਯਾ ਦੀ ਅਜਿਹੀ ਧਮਾਕੇਦਾਰ ਬੱਲੇਬਾਜ਼ੀ ਨੂੰ ਦੇਖ ਪੂਰੀ ਭਾਰਤੀ ਟੀਮ ਅਤੇ ਦਰਸ਼ਕ ਵੀ ਇਸ ਬੱਲੇਬਾਜ਼ੀ ਦਾ ਆਨੰਦ ਮਾਣ ਰਹੇ ਸਨ। ਦੱਸ ਦਈਏ ਕਿ ਇਹ ਕਾਰਨਾਮਾ ਕਰਨ ਵਾਲਾ ਉਹ ਵਿਸ਼ਵ ਦਾ 7ਵੇਂ ਨੰਬਰ ਦਾ ਬੱਲੇਬਾਜ਼ ਬਣ ਗਿਆ ਹੈ ਤੇ ਭਾਰਤ ਵਲੋਂ ਪਹਿਲਾਂ ਆਲਰਾਊਂਡਰ।
ਦਰਅਸਲ ਜਦੋਂ ਭਾਰਤ ਦੀਆਂ 9 ਵਿਕਟਾਂ ਡਿੱਗ ਚੁੱਕੀਆਂ ਸਨ ਉਸ ਸਮੇਂ ਪੰਡਯਾ ਅਤੇ ਉਮੇਸ਼ ਜਾਦਵ ਬੱਲੇਬਾਜ਼ੀ ਕਰ ਰਹੇ ਸਨ। ਪੰਡਯਾ ਸਟਰਾਈਕ 'ਤੇ ਸੀ ਅਤੇ ਬਦਕਿਸਮਤੀ ਨਾਲ ਪੰਡਯਾ ਨੂੰ ਪੁਸ਼ਪਾਕੁਮਾਰਾ ਗੇਂਦਬਾਜ਼ੀ ਕਰਨ ਆਏ ਤਾਂ ਪੰਡਯਾ ਨੇ ਉਸ ਦੀ ਪਹਿਲੀ ਗੇਂਦ 'ਤੇ ਚੌਕਾ ਲਗਾ ਦਿੱਤਾ ਤੇ ਦੂਜੀ 'ਤੇ ਫਿਰ ਚੌਕਾ ਜੜ ਦਿੱਤਾ। ਕੁਮਾਰਾ ਨੇ ਜਦੋਂ ਆਪਣੀ ਤੀਜੀ ਗੇਂਦ ਪੰਡਯਾ ਅੱਗੇ ਸੁੱਟੀ ਤਾਂ ਉਸ ਨੇ ਇਸ ਗੇਂਦ ਨੂੰ ਸਟੇਡੀਅਮ ਦੇ ਬਾਹਰ ਮਾਰਿਆ। ਇਸੇ ਤਰ੍ਹਾਂ ਪੰਡਯਾ ਨੇ ਚੌਥੀ ਅਤੇ ਪੰਜਵੀਂ ਗੇਂਦ 'ਤੇ ਵੀ ਛੱਕੇ ਜੜ ਦਿੱਤੇ ਤੇ ਆਖਰੀ ਗੇਂਦ ਉੱਤੇ ਕੋਈ ਸਕੋਰ ਨਹੀਂ ਬਣਿਆ। ਪੰਡਯਾ ਨੇ ਪੁਸ਼ਪਾਕੁਮਾਰਾ ਦੇ ਇਕ ਓਵਰ 'ਚ 2 ਚੌਕੇ ਅਤੇ 3 ਛੱਕੇ ਲਗਾ ਕੇ 26 ਦੌੜਾਂ ਬਣਾ ਦਿੱਤੀਆਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਕਾਰਨਾਮਾ ਕਪਿਲ ਦੇਵ ਵੀ ਕਰ ਚੁੱਕੇ ਹਨ ਪਰ ਉਨ੍ਹਾਂ ਨੇ ਇਕ ਓਵਰ 'ਚ 24 ਦੌੜਾਂ ਬਣਾਈਆਂ ਸਨ।


Related News