ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਪਲਟੀ ਬਾਜ਼ੀ, ਦਿੱਲੀ ''ਤੇ ਹਾਸਲ ਕੀਤੀ ਸ਼ਾਨਦਾਰ ਜਿੱਤ

08/13/2017 1:04:25 AM

ਨਵੀਂ ਦਿੱਲੀ—ਵੀਵੋ ਪ੍ਰੋ ਕਬੱਡੀ ਲੀਗ ਸੀਜਨ-5 ਦੇ 25 ਵੇਂ ਮੈਚ 'ਚ ਇਕ ਸਮੇ ਦਬੰਗ ਦਿੱਲੀ ਦੇ ਹੱਥੋਂ ਹਾਰ ਦੀ ਕਗਾਰ 'ਤੇ ਪਹੁੰਚ ਚੁੱਕੀ ਨਵੀਂ ਟੀਮ ਗੁਜਰਾਤ ਫਾਰਚਿਊਨ ਜਾਇੰਟਸ ਨੇ ਆਖਿਰੀ ਦੇ 11 ਮਿੰਟਾਂ 'ਚ ਜਬਰਦਸਤ ਪ੍ਰਦਰਸ਼ਨ ਕਰਦੇ ਹੋਏ ਬਾਜ਼ੀ ਪਲਟ ਦਿੱਤੀ ਅਤੇ ਜਿੱਤ ਹਾਸਲ ਕੀਤੀ। ਅਰੇਨਾ ਟ੍ਰਾਂਸਸਟੇਡੀਆ 'ਚ ਸ਼ਨੀਵਾਰ ਨੂੰ ਖੇਡੇ ਗਏ ਇਸ ਮੈਚ 'ਚ ਗੁਜਰਾਤ ਨੇ ਦਿੱਲੀ ਨੂੰ 29-25 ਨਾਲ ਹਰਾ ਦਿੱਤਾ। ਗੁਜਰਾਤ ਹੁਣ ਤਕ ਖੇਡੇ ਗਏ ਆਪਣੇ 5 ਮੈਚਾਂ 'ਚੋਂ 3 ਮੈਚਾਂ 'ਚ ਜਿੱਤ ਹਾਸਲ ਕਰ ਚੋਟੀ 'ਤੇ ਬਣੀ ਹੋਈ ਹੈ, ਉਥੇ ਦਿੱਲੀ ਨੂੰ ਚੌਥੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ ਹੁਣ ਤਕ ਖੇਡੇ ਗਏ 5 ਮੈਚਾਂ 'ਚੋਂ ਕੇਵਲ ਇਕ ਮੈਚ 'ਚ ਜਿੱਤ ਹਾਸਲ ਕੀਤੀ ਹੈ। ਕਪਤਾਨ ਮਿਰਾਜ ਸ਼ੇਖ ਨੇ ਇਸ ਮੈਚ 'ਚ 8 ਰੇਡ ਅੰਕ ਹਾਸਲ ਕੀਤੇ, ਉਥੇ ਗੁਜਰਾਤ ਦੇ ਹੀਰੋ ਸਚਿਨ ਨੇ ਕੁੱਲ 8 ਅਤੇ ਕਪਤਾਨ ਸੁਕੇਸ਼ ਹੇਗੜੇ ਨੇ 7 ਰੇਡ ਅੰਕ ਹਾਸਲ ਕੀਤੇ।


Related News