ਗੁਜਰਾਤ ਨੇ ਦਿੱਲੀ ਨੂੰ 26-20 ਨਾਲ ਹਰਾਇਆ

08/02/2017 6:40:55 AM

ਹੈਦਰਾਬਾਦ— ਨਵੀਂ ਟੀਮ ਗੁਜਰਾਤ ਫਾਰਚਿਊਨ ਜਾਇੰਟਸ ਨੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਪਹਿਲੀ ਬਾਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਦਬੰਗ ਦਿੱਲੀ ਨੂੰ ਮੰਗਲਵਾਰ 26-20 ਨਾਲ ਹਰਾ ਦਿੱਤਾ। ਗੁਜਰਾਤ ਨੇ ਇਸ ਤਰ੍ਹਾਂ ਟੂਰਨਾਮੈਂਟ 'ਚ ਆਪਣੇ ਅਭਿਆਨ 'ਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਦਿੱਲੀ ਨੂੰ 2 ਮੈਚਾਂ 'ਚ ਪਹਿਲੀ ਹਾਰ ਦਾ ਸਾਹਣਾ ਕਰਨਾ ਪਿਆ। ਦਿੱਲੀ ਨੇ ਆਪਣੇ ਪਿਛਲੇ ਮੈਚ 'ਚ ਜੈਪੁਰ ਪਿੰਕ ਪੈਂਥਰਸ ਨੂੰ ਹਰਾਇਆ ਸੀ। ਗੁਜਰਾਤ ਨੂੰ ਪੰਜ ਅੰਕ ਮਿਲੇ ਜਦਕਿ ਦਿੱਲੀ ਨੂੰ 2 ਮੈਚਾਂ ਦੇ ਬਾਅਦ 6 ਅੰਕ ਹਾਸਲ ਹੋਏ।
ਨਵੀਂ ਟੀਮ ਗੁਜਰਾਤ ਨੇ ਗਾਚੀਬਾਵਲੀ ਸਟੇਡੀਅਮ 'ਚ ਪਹਿਲੇ ਹਾਫ 'ਚ ਸ਼ਾਨਦਾਰ ਪ੍ਰਦਰਦਸ਼ ਕਰਦੇ ਹੋਏ 15.5 ਦੀ ਬੜ੍ਹਤ ਬਣਾਈ। ਗੁਜਰਾਤ ਨੇ ਦੂਸਰੇ ਹਾਫ 'ਚ 11 ਅੰਕ ਹਾਸਲ ਕੀਤੇ। ਦਿੱਲੀ ਨੇ ਵਾਪਸੀ ਕਰਦੇ ਹੋਏ ਇਸ ਅੰਤਰ ਨੂੰ ਘੱਟਾ ਕੇ 26-20 ਤੱਕ ਕਰ ਦਿੱਤਾ। ਗੁਜਰਾਤ ਨੇ ਇਸ ਜਿੱਤ ਦੇ ਸੰਕੇਤ ਦਿੱਤੇ ਹਨ ਕਿ ਦੂਜੀਆਂ ਟੀਮਾਂ ਨੂੰ ਉਸ ਤੋਂ ਸਾਵਧਾਨ ਰਹਿਣਾ ਹੋਵੇਗਾ। ਗੁਜਰਾਤ ਨੇ ਰੇਡ ਤੋਂ 10, ਡਿਫੈਂਸ ਤੋਂ 9, ਆਲਰਾਊਂਡ ਨਾਲ 4 ਅੰਕ ਅਤੇ 3 ਹੋਰ ਅੰਕ ਵੀ ਹਾਸਲ ਕੀਤੇ। ਦਿੱਲੀ ਨੇ ਰੇਡ ਨਾਲ 11, ਡਿਫੇਂਸ ਨਾਲ 5, ਆਲਰਾਊਂਡ ਨਾਲ 2 ਅਤੇ 2 ਹੋਰ ਅੰਕ ਜੋੜੇ।


Related News