ਯੂ ਮੁੰਬਾ ਨੂੰ 45-23 ਨਾਲ ਹਰਾਕੇ ਗੁਜਰਾਤ ਚੋਟੀ ''ਤੇ

09/21/2017 10:42:34 AM

ਰਾਂਚੀ— ਸਚਿਨ ਤੰਵਰ ਅਤੇ ਚੰਦਰਨ ਰੰਜੀਤ ਦੇ ਸੁਪਰ ਟੈੱਨ ਦੇ ਦਮ 'ਤੇ ਗੁਜਰਾਤ ਫਾਰਚੂਨ ਜਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ ਇਕ ਮੈਚ 'ਚ ਅੱਜ ਇੱਥੇ ਯੂ ਮੁੰਬਾ ਨੂੰ 45-23 ਨਾਲ ਹਰਾਇਆ। ਇਸ ਜਿੱਤ ਨਾਲ ਗੁਜਰਾਤ ਦੀ ਟੀਮ ਜ਼ੋਨ ਏ 'ਚ 15 ਮੈਚਾਂ 'ਚ 56 ਅੰਕਾਂ ਨੂੰ ਲੈ ਕੇ ਚੋਟੀ 'ਤੇ ਪਹੁੰਚ ਗਈ ਹੈ।

ਇਹ ਮੈਚ ਪਿਛਲੇ ਮਹੀਨੇ ਮੁੰਬਈ 'ਚ ਭਾਰੀ ਵਰਖਾ ਦੇ ਕਾਰਨ ਰੋਕ ਦਿੱਤਾ ਗਿਆ ਸੀ। ਇਸ ਮੈਚ 'ਚ ਜਿੱਤ ਨਾਲ ਗੁਜਰਾਤ ਨੇ ਯੂ ਮੁੰਬਾ 'ਤੇ ਆਪਣਾ ਦਬਦਬਾ ਵੀ ਬਰਕਰਾਰ ਰਖਿਆ। ਇਸ ਤੋਂ ਪਹਿਲਾਂ ਉਸ ਨੇ ਆਪਣੇ ਇਸ ਮੁਕਾਬਲੇਬਾਜ਼ ਨੂੰ ਪਿਛਲੇ ਦੋਵੇਂ ਮੈਚਾਂ 'ਚ ਹਰਾਇਆ ਸੀ। ਗੁਜਰਾਤ ਨੇ ਸ਼ੁਰੂ ਤੋਂ ਹੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਹਾਫ ਟਾਈਮ ਤਕ ਉਹ 24-12 ਨਾਲ ਅੱਗੇ ਸੀ।


Related News