ਪਾਕਿਸਤਾਨ ਦੀ ਦੂਜੇ ਵਨਡੇ ''ਚ ਸ਼੍ਰੀਲੰਕਾ ''ਤੇ ਸ਼ਾਨਦਾਰ ਜਿੱਤ

10/17/2017 1:00:37 AM

ਆਬੂ ਧਾਬੀ— ਪਾਕਿਸਤਾਨ ਤੇ ਸ਼੍ਰੀਲੰਕਾ ਵਿਚਾਲੇ ਦੂਜਾ ਕੌਮਾਂਤਰੀ ਵਨਡੇ ਮੈਚ ਸੋਮਵਾਰ ਨੂੰ ਖੇਡਿਆ ਗਿਆ। ਪਾਕਿਸਤਾਨ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 50 ਓਵਰਾਂ 'ਚ 9 ਵਿਕਟਾਂ 'ਤੇ 219 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ 220 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਸ਼੍ਰੀਲੰਕਾ ਟੀਚਾ ਦਾ ਪਿੱਛਾ ਕਰਦਾ ਹੋਇਆ 187 ਦੌੜਾਂ 'ਤੇ ਢੇਰ ਹੋ ਗਿਆ ਤੇ ਪਾਕਿਸਤਾਨ ਨੇ ਦੂਜਾ ਵਨਡੇ ਮੈਚ 32 ਦੌੜਾਂ ਨਾਲ ਜਿੱਤ ਲਿਆ। ਪਾਕਿਸਤਾਨ ਨੇ ਇਸ ਜਿੱਤ ਨਾਲ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ ਹੈ।
ਪਾਕਿਸਤਾਨ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਬਾਬਰ ਆਜ਼ਮ ਨੇ 101 ਦੌੜਾਂ ਦਾ ਯੋਗਦਾਨ ਦਿੱਤਾ, ਜਿਸ 'ਚ 6 ਚੌਕੇ ਸ਼ਾਮਲ ਹਨ। ਸ਼੍ਰੀਲੰਕਾ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਲਹੀਰੂ ਗਮੇਜੇ ਨੇ 4 ਵਿਕਟਾਂ ਹਾਸਲ ਕੀਤੀਆਂ। ਸ਼੍ਰੀਲੰਕਾ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਉਪੁਲ ਥਰੰਗਾ ਨੇ ਜੇਤੂ 112 ਦੌੜਾਂ ਬਣਾਈਆਂ ਜਿਸ 'ਚ 14 ਚੌਕੇ ਲਗਾਏ।


Related News