ਸੇਰੇਨਾ ਨੂੰ ਮਿਲਿਆ ਵੱਡਾ ਤੋਹਫਾ, ਤਸਵੀਰ ਕੀਤੀ ਸ਼ੇਅਰ

12/08/2017 3:03:58 PM

ਨਵੀਂ ਦਿੱਲੀ, (ਬਿਊਰੋ)—  ਦੁਨੀਆ ਦੀ ਮੋਹਰਲੀ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਨਾਈਕੀ ਨੇ 23 ਗਰੈਂਡ ਸਲੈਮ ਜਿੱਤ ਚੁੱਕੀ ਸੇਰੇਨਾ ਵਿਲੀਅਮਸ ਨੂੰ ਅਨੋਖਾ ਤੋਹਫਾ ਦਿੱਤਾ ਹੈ । ਇਸ ਤੋਹਫੇ ਦੀ ਜਾਣਕਾਰੀ 36 ਸਾਲਾਂ ਦੀ ਸੇਰੇਨਾ ਵਿਲੀਅਮਸ ਨੇ ਸੋਸ਼ਲ ਸਾਈਟ ਇੰਸਟਾਗਰਾਮ ਪੋਸਟ ਉੱਤੇ ਸ਼ੇਅਰ ਕੀਤੀ ਹੈ । ਇਨ੍ਹਾਂ ਦਿਨਾਂ 'ਚ ਸੇਰੇਨਾ ਭਾਵੇਂ ਟੈਨਿਸ ਕੋਰਟ ਤੋਂ ਦੂਰ ਹੈ, ਪਰ ਫਿਰ ਵੀ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੰਪਰਕ ਵਿੱਚ ਰਹਿੰਦੀ ਹੈ । ਹਾਲ ਹੀ ਵਿੱਚ ਸੇਰੇਨਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਖੁਸ਼ੀ ਨੂੰ ਜ਼ਾਹਰ ਕੀਤਾ ਹੈ, ਉਨ੍ਹਾਂ ਨੇ ਇੰਸਟਾਗਰਾਮ ਪੋਸਟ ਸ਼ੇਅਰ ਕਰ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ ।  
PunjabKesari
ਸੇਰੇਨਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ 2017 ਮੇਰੇ ਲਈ ਅਨੋਖਾ ਰਿਹਾ । ਸਾਲ ਦੀ ਸ਼ੁਰੂਆਤ ਵਿੱਚ ਗਰੈਂਡ ਸਲੈਮ ਜਿੱਤਿਆ, ਇਸਦੇ ਬਾਅਦ ਇੱਕ ਸੋਹਣੀ ਧੀ ਦੀ ਮਾਂ ਬਣੀ ਅਤੇ ਫਿਰ ਸ਼ਾਨਦਾਰ ਵਿਆਹ ਅਤੇ ਇਸਦੇ ਬਾਅਦ ਨਾਈਕੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਹੈੱਡਕੁਆਰਟਰ ਦੀ ਇੱਕ ਨਵੀਂ ਬਿਲਡਿੰਗ ਦਾ ਨÎ ਮੇਰੇ ਨਾਂ ਉੱਤੇ ਰੱਖੇਗਾ ਅਤੇ ਇਹ ਬਿਲਡਿੰਗ ਕੈਂਪਸ ਦੀ ਸਭ ਤੋਂ ਵੱਡੀ ਬਿਲਡਿੰਗ ਹੋਵੇਗੀ । 2019 ਵਿੱਚ ਇਸ ਨੂੰ ਤਿਆਰ ਕੀਤਾ ਜਾਵੇਗਾ । ਇਸ ਸਨਮਾਨ ਲਈ ਮੈਂ ਸ਼ੁਕਰਗੁਜ਼ਾਰ ਹਾਂ ।

PunjabKesari


Related News