ਗੋਫਿਨ ਨੇ ਫੈਡਰਰ ਨੂੰ ਹਰਾਇਆ, ਖਿਤਾਬ ਲਈ ਮੁਕਾਬਲਾ ਦਿਮਿਤ੍ਰੋਵ ਨਾਲ

11/20/2017 3:14:16 AM

ਲੰਡਨ— ਡੇਵਿਡ ਗੋਫਿਨ ਨੇ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਰੋਜਰ ਫੈਡਰਰ ਨੂੰ ਹਰਾ ਕੇ ਏ. ਟੀ. ਪੀ. ਫਾਈਨਲਸ ਦੇ ਆਖਰੀ ਚਾਰ 'ਚ ਪ੍ਰਵੇਸ਼ ਕਰ ਲਿਆ, ਜਿਥੇ ਉਸ ਦਾ ਸਾਹਮਣਾ ਗ੍ਰਿਗੋਰ ਦਿਮਿਤ੍ਰੋਵ ਨਾਲ ਹੋਵੇਗਾ। ਬੈਲਜੀਅਮ ਦੇ ਗੋਫਿਨ ਨੇ ਇਸ ਤੋਂ ਪਹਿਲਾਂ ਛੇ ਮੁਕਾਬਲਿਆਂ 'ਚ ਕਦੇ 19 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਨੂੰ ਨਹੀਂ ਹਰਾਇਆ ਸੀ। ਉਸ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ 2-6, 6-3, 6-4 ਨਾਲ ਜਿੱਤ ਦਰਜ ਕੀਤੀ।
ਉਥੇ ਹੀ ਇਕ ਹੋਰ ਸੈਮੀਫਾਈਨਲ 'ਚ ਬੁਲਗਾਰੀਆ ਦੇ ਛੇਵਾਂ ਦਰਜਾ ਪ੍ਰਾਪਤ ਦਿਮਿਤ੍ਰੋਵ ਨੇ ਅਮਰੀਕਾ ਦੇ ਜੈਕ ਸਾਕ ਨੂੰ 4-6, 6-0, 6-3 ਨਾਲ ਹਰਾਇਆ।ਗੋਫਿਨ ਦੁਨੀਆ ਦਾ ਛੇਵਾਂ ਖਿਡਾਰੀ ਬਣ ਗਿਆ ਹੈ, ਜਿਸ ਨੇ ਇਕ ਹੀ ਟੂਰਨਾਮੈਂਟ 'ਚ ਫੈਡਰਰ ਤੇ ਰਾਫੇਲ ਨਡਾਲ ਦੋਵਾਂ ਨੂੰ ਹਰਾਇਆ। ਉਸ ਨੇ ਪਹਿਲੇ ਮੁਕਾਬਲੇ 'ਚ ਨਡਾਲ ਨੂੰ ਹਰਾਇਆ ਸੀ।


Related News