ਕੁੜੀਆਂ ਦੀ ਕਬੱਡੀ ਮੇਜ਼ਬਾਨ ਕੋਟਲੀ ਥਾਨ ਸਿੰਘ ਨੇ ਜਿੱਤੀ

05/29/2017 11:04:08 AM

ਜਲੰਧਰ, (ਮਹੇਸ਼)- ਸ਼ਨੀਵਾਰ ਨੂੰ ਤੱਲ੍ਹਣ ਦੇ ਨਾਲ ਲੱਗਦੇ ਨਗਰ ਕੋਟਲੀ ਥਾਨ ਸਿੰਘ ਵਿਖੇ ਸਮਾਪਤ ਹੋਏ ਸ਼ਹੀਦ ਬਾਬਾ ਦਿਆਲ ਸਿੰਘ ਮੈਮੋਰੀਅਲ ਦੋ ਦਿਨਾ ਕਬੱਡੀ ਟੂਰਨਾਮੈਂਟ ਵਿਚ ਕਬੱਡੀ ਓਪਨ ਕਲੱਬ ਤੋਂ ਇਲਾਵਾ 45, 55 ਤੇ 65 ਕਿਲੋ ਅਤੇ ਕੁੜੀਆਂ ਦੀ ਕਬੱਡੀ ਦੇ ਮੁਕਾਬਲੇ ਹੋਏ। 
ਸ਼ਹੀਦ ਬਾਬਾ ਦਿਆਲ ਸਿੰਘ ਪ੍ਰਬੰਧਕ ਕਮੇਟੀ ਵਲੋਂ ਐੱਨ. ਆਰ. ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦਿਆਲ ਸਿੰਘ ਦੇ ਸਾਲਾਨਾ ਜੋੜ ਮੇਲੇ ਮੌਕੇ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਕੁੜੀਆਂ ਦੀ ਕਬੱਡੀ ਮੇਜ਼ਬਾਨ ਕੋਟਲੀ ਥਾਨ ਸਿੰਘ ਨੇ ਅੰਮ੍ਰਿਤਸਰ ਨੂੰ ਹਰਾ ਕੇ ਜਿੱਤੀ। 
ਓਪਨ ਕਲੱਬ ਵਿਚ ਪਰਸਰਾਮਪੁਰ ਦਾ ਕਬਜ਼ਾ ਰਿਹਾ ਅਤੇ ਮੇਜ਼ਬਾਨ ਟੀਮ ਉਪ ਜੇਤੂ ਬਣੀ। 65 ਕਿਲੋ ਵਿਚ ਕਾਂਗਣਾ ਨੇ ਮੇਜ਼ਬਾਨ ਕੋਟਲੀ ਥਾਨ ਸਿੰਘ ਨੂੰ, 55 ਕਿਲੋ ਵਿਚ ਬੰਡਾਲਾ ਮੰਜਕੀ ਨੇ ਮਾਧੋਪੁਰ ਨੂੰ ਅਤੇ 45 ਕਿਲੋ ਵਿਚ ਮੇਜ਼ਬਾਨ ਕੋਟਲੀ ਥਾਨ ਸਿੰਘ ਨੇ ਫਰੀਦਕੋਟ ਨੂੰ ਹਰਾਇਆ। ਜੇਤੂ ਟੀਮਾਂ ਨੂੰ ਨਕਦ ਰਾਸ਼ੀ ਇਨਾਮ ਅਤੇ ਸ਼ਾਨਦਾਰ ਟਰਾਫੀਆਂ ਦਿੱਤੀਆਂ ਗਈਆਂ। 
ਇਨਾਮਾਂ ਦੀ ਵੰਡ ਸਮੇਂ ਸੁਰਿੰਦਰ ਸਿੰਘ ਲੱਡੂ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਕਾਲਾ, ਹਰਬੰਸ ਸਿੰਘ, ਭੁਪਿੰਦਰ ਸਿੰਘ, ਪਰਮਵੀਰ ਸਿੰਘ, ਅਮਰਜੀਤ ਸਿੰਘ, ਚਰਨ ਸਿੰਘ, ਆਤਮਾ ਸਿੰਘ, ਗੁਰਦੀਪ ਸਿੰਘ, ਬਲਬੀਰ ਸਿੰਘ ਤੇ 
ਸੰਤੋਖ ਸਿੰਘ, ਮੱਖਣ ਸਿੰਘ,ਗੁਰਦਿਆਲ ਸਿੰਘ, ਸਤਨਾਮ ਸਿੰਘ ਲੱਧੜ, ਨਰਿੰਦਰ ਸਿੰਘ, ਸਾਬੀ, ਲਵਜੋਤ, ਬਿੰਦਰੀ, ਬੀਰਾ, ਰਮਨ, ਸੁੱਖਾ, ਪ੍ਰਿਥਵੀਰ ਆਦਿ ਪ੍ਰਬੰਧਕ ਅਤੇ ਹੋਰ ਸ਼ਖਸੀਅਤਾਂ ਮੁੱਖ ਤੌਰ 'ਤੇ ਹਾਜ਼ਰ ਸਨ। ਸੁਰਿੰਦਰ ਸਿੰਘ ਲੱਡੂ ਨੇ ਦੱਸਿਆ ਕਿ ਐਤਵਾਰ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਇਸ ਦੌਰਾਨ 21 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਈ ਸੁਖਬੀਰ ਸਿੰਘ ਭੌਰ ਸੁਲਤਾਨਪੁਰ ਲੌਧੀ ਵਾਲੇ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ।


Related News