ਘਾਨਾ ਨੇ ਚੁਣੀ ਫੀਫਾ ਅੰਡਰ-17 ਵਿਸ਼ਵ ਕੱਪ ਦੀ ਟੀਮ

09/22/2017 10:40:52 PM

ਨਵੀਂ ਦਿੱਲੀ— ਭਾਰਤ ਦੇ ਗਰੁੱਪ 'ਏ' ਦੀ ਵਿਰੋਧੀ ਅਤੇ ਖਿਤਾਬ ਦੀ ਦਾਅਵੇਦਾਰ ਘਾਨਾ ਨੇ ਅਗਲੇ ਮਹੀਨੇ ਹੋਣ ਵਾਲੇ ਫੀਫਾ ਅੰਡਰ—17 ਵਿਸ਼ਵ ਕੱਪ ਦੇ ਲਈ 21 ਮੈਂਬਰੀ ਟੀਮ ਨੂੰ ਚੁਣ ਲਿਆ ਗਿਆ ਹੈ। ਸਾਲ 1991 ਅਤੇ 1995 'ਚ ਫੀਫਾ ਅੰਡਰ-17 ਵਿਸ਼ਵ ਕੱਪ 'ਚ 2 ਬਾਰ ਦੀ ਚੈਂਪੀਅਨ 22 ਸਾਲ ਬਾਅਦ ਖਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਗਰੁੱਪ 'ਚ ਭਾਰਤ, ਕੋਲੰਬੀਆ ਅਤੇ ਅਮਰੀਕਾ ਨਾਲ ਹੈ। ਟੀਮ ਪਹਿਲਾ ਗਰੁੱਪ ਮੈਚ 6 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਕੋਲੰਬੀਆ ਖਿਲਾਫ ਖੇਡੇਗੀ। ਉਹ ਇਸ ਟੂਰਨਾਮੈਂਟ 'ਚ 9ਵੀਂ ਬਾਰ ਹਿੱਸਾ ਲੈ ਰਹੀ ਹੈ ਅਤੇ ਮਜ਼ਬੂਤ ਦਾਅਵੇਦਾਰ 'ਚੋਂ ਇਕ ਹੈ।


Related News