ਜਰਮਨੀ ਨੇ ਭਾਰਤ ਨੂੰ 2-0 ਨਾਲ ਹਰਾ ਕੇ ਹਾਸਲ ਕੀਤੀ ਦੂਜੀ ਜਿੱਤ

12/05/2017 12:06:04 AM

ਭੁਵਨੇਸ਼ਵਰ— ਦੂਜੇ ਕੁਆਰਟਰ ਵਿਚ ਕੀਤੇ ਗਏ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਜਰਮਨੀ ਨੇ ਇੱਥੇ ਐੱਫ. ਆਈ. ਐੱਚ. ਵਰਲਡ ਹਾਕੀ ਲੀਗ ਫਾਈਨਲਸ ਦੇ ਪੂਲ-ਬੀ ਦੇ ਆਪਣੇ ਤੀਜੇ ਮੈਚ ਵਿਚ ਸੋਮਵਾਰ ਨੂੰ ਏਸ਼ੀਆਈ ਚੈਂਪੀਅਨ ਭਾਰਤ ਨੂੰ 2-0 ਨਾਲ ਹਰਾ ਦਿੱਤਾ। 
ਵਿਸ਼ਵ ਰੈਂਕਿੰਗ ਵਿਚ ਪੰਜਵੇਂ ਨੰਬਰ ਦੀ ਟੀਮ ਜਰਮਨੀ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਜਿੱਤ ਹੈ। ਜਰਮਨੀ ਨੇ ਇਸ ਤੋਂ ਪਹਿਲਾਂ ਇੰਗਲੈਂਡ ਨੂੰ 2-0 ਨਾਲ ਹਰਾਇਆ ਸੀ, ਜਦਕਿ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨਾਲ 2-2 ਨਾਲ ਡਰਾਅ ਖੇਡਣ ਤੋਂ ਬਾਅਦ ਭਾਰਤ ਨੂੰ  ਇੰਗਲੈਂਡ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 
ਆਪਣੇ ਪੂਲ ਵਿਚ ਸਭ ਤੋਂ ਹੇਠਲੇ ਸਥਾਨ 'ਤੇ ਰਹਿਣ ਕਾਰਨ ਭਾਰਤ ਨੂੰ ਹੁਣ ਕੁਆਰਟਰ ਫਾਈਨਲ ਵਿਚ ਪੂਲ-ਏ ਦੀ ਚੋਟੀ ਟੀਮ ਨਾਲ ਭਿੜਨਾ ਪਵੇਗਾ ਜਦਕਿ ਜਰਮਨੀ ਪੂਲ-ਏ ਵਿਚ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਖੇਡੇਗੀ। ਪੂਲ-ਏ ਦੀ ਅੰਕ ਸੂਚੀ ਦਾ ਅਰਜਨਟੀਨਾ ਤੇ ਸਪੇਨ ਅਤੇ ਬੈਲਜੀਅਮ ਤੇ ਨੀਦਰਲੈਂਡ ਵਿਚਾਲੇ ਮੈਚ ਤੋਂ ਬਾਅਦ ਫੈਸਲਾ ਹੋਵੇਗਾ।


Related News