ਭਾਰਤ-ਸ਼੍ਰੀਲੰਕਾ ਦੀ ਵਨਡੇ ਸੀਰੀਜ਼ ਨੂੰ ਲੈ ਕੇ ਗਾਵਸਕਰ ਨੇ ਕੀਤੀ ਵੱਡੀ ਭਵਿੱਖਬਾਣੀ

08/18/2017 10:53:55 PM

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਭਾਰਤੀ ਟੀਮ ਦੀ ਸ਼੍ਰੀਲੰਕਾ 'ਤੇ ਵਨਡੇ ਸੀਰੀਜ਼ 'ਚ 4-1 ਦੀ ਭਵਿੱਖਬਾਣੀ ਕੀਤੀ ਹੈ। ਗਾਵਸਕਰ ਨੇ ਸ਼ੁੱਕਰਵਾਰ ਨੂੰ ਇਕ ਟੀ.ਵੀ. ਚੈਨਲ ਨਾਲ ਗੱਲਬਾਤ 'ਚ ਕਿਹਾ ਕਿ ਮੇਰੇ ਹਿਸਾਬ ਨਾਲ ਭਾਰਤ ਮੇਜਬਾਨ ਸ਼੍ਰੀਲੰਕਾ ਨੂੰ ਵਨਡੇ ਸੀਰੀਜ਼ 'ਚ ਘੱਟ ਤੋਂ ਘੱਟ 4-1 ਦੇ ਅੰਤਰ ਨਾਲ ਹਰਾ ਦਵੇਗਾ। ਟੀਮ ਇਸ ਸਮੇਂ ਵਧੀਆ ਲੈਅ 'ਚ ਹੈ। ਖਰਾਬ ਫਾਰਮ 'ਚ ਸ਼੍ਰੀਲੰਕਾਈ ਵਨਡੇ ਕਪਤਾਨ ਉਪਲ ਤਰੰਗਾ ਦੇ ਬਾਰੇ 'ਚ ਪੁੱਛੇ ਜਾਣ 'ਤੇ ਗਵਾਸਕਰ ਨੇ ਕਿਹਾ ਕਿ ਤਰੰਗਾ ਇਕ ਵਧੀਆ ਵਨਡੇ ਖਿਡਾਰੀ ਹੈ।
ਮੇਜਬਾਨ ਟੀਮ ਨੂੰ ਜਿੱਤ ਦੀ ਪਟਰੀ 'ਤੇ ਆਉਣ ਲਈ ਹਰ ਹਾਲਤ 'ਚ ਵਧੀਆ ਸ਼ੁਰੂਆਤ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਟੀਮ 'ਚ ਤਰੰਗਾ, ਦਿਨੇਸ਼ ਚਾਂਡੀਮਲ, ਕੁਸ਼ਲ ਮੇਂਡਿਸ ਵਰਗੇ ਮਜ਼ਬੂਤ ਖਿਡਾਰੀ ਹਨ। ਹਾਲਾਂਕਿ ਸੀਰੀਜ਼ 'ਚ ਮੇਜਬਾਨ ਟੀਮ ਦਾ ਪੱਲੜਾ ਕਮਜ਼ੋਰ ਨਜ਼ਰ ਆ ਰਿਹਾ ਹੈ।


Related News