ਫਿਜੀ ਓਪਨ ''ਚ ਗੰਗਜੀ ਸੰਯੁਕਤ 20ਵੇਂ, ਸ਼ੁਭੰਕਰ ਸੰਯੁਕਤ 24ਵੇਂ ਸਥਾਨ ''ਤੇ

08/20/2017 4:16:39 PM

ਫਿਜੀ— ਭਾਰਤ ਦੇ ਰਾਹਿਲ ਗੰਗਜੀ ਨੇ ਅੰਤਿਮ ਦੌਰ 'ਚ ਪਾਰ 72 ਦੇ ਸਕੋਰ ਨਾਲ ਅੱਜ ਇੱਥੇ ਫਿਜੀ ਇੰਟਰਨੈਸ਼ਨਲ ਗੋਲਫ ਟੂਰਨਾਮੈਂਟ 'ਚ ਸੰਯੁਕਤ 20ਵਾਂ ਸਥਾਨ ਹਾਸਲ ਕੀਤਾ ਹੈ। ਗੰਗਜੀ ਕੱਲ ਤੱਕ ਸੰਯੁਕਤ 10ਵੇਂ ਸਥਾਨ 'ਤੇ ਚਲ ਰਹੇ ਸਨ।

ਕੱਟ ਹਾਸਲ ਕਰਨ ਵਾਲੇ ਇਕ ਹੋਰ ਭਾਰਤੀ ਸ਼ੁਭੰਕਰ ਸ਼ਰਮਾ ਲਗਾਤਾਰ ਦੂਜੇ ਦੌਰ 'ਚ 69 ਦੇ ਸਕੋਰ ਦੇ ਨਾਲ ਸੰਯੁਕਤ 24ਵੇਂ ਸਥਾਨ 'ਤੇ ਰਹੇ। ਉਹ ਕੱਲ ਸੰਯੁਕਤ 36ਵੇਂ ਸਥਾਨ 'ਤੇ ਚਲ ਰਹੇ ਸਨ। ਸ਼ੁਭੰਕਰ ਨੇ ਅੰਤਿਮ ਦੌਰ 'ਚ ਇਕ ਵੀ ਬੋਗੀ ਨਹੀਂ ਕੀਤੀ। ਆਸਟਰੇਲੀਆ ਦੇ ਜੇਸਨ ਨੌਰਿਸ ਨੇ ਅੰਤਿਮ ਦੌਰ 'ਚ ਪੰਜ ਅੰਡਰ 67 ਦੇ ਸ਼ਾਨਦਾਰ ਸਕੋਰ ਨਾਲ ਕੁੱਲ 14 ਅੰਡਰ 274 ਦੇ ਸਕੋਰ ਨਾਲ ਚਾਰ ਸ਼ਾਟ ਦੇ ਫਰਕ ਨਾਲ ਖਿਤਾਬ ਜਿੱਤਿਆ। ਇਹ ਉਨ੍ਹਾਂ ਦੇ 21 ਸਾਲ ਦੇ ਪੇਸ਼ੇਵਰ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਉਨ੍ਹਾਂ ਨੂੰ ਇਸ ਜਿੱਤ ਨਾਲ 195421 ਡਾਲਰ ਦੀ ਰਾਸ਼ੀ ਮਿਲੀ ਅਤੇ ਉਹ ਏਸ਼ੀਆਈ ਟੂਰ ਆਰਡਰ ਆਫ ਮੈਰਿਟ 'ਚ ਸਤਵੇਂ ਸਥਾਨ 'ਤੇ ਪਹੁੰਚ ਗਏ।


Related News