ਯੁਵਰਾਜ ਦੀ ਵਨਡੇ ''ਚ ਵਾਪਸੀ ਨੂੰ ਲੈ ਕੇ ਅਜਿਹਾ ਬੋਲੇ ਗੰਭੀਰ

08/20/2017 3:42:07 PM

ਨਵੀਂ ਦਿੱਲੀ— ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਨੂੰ ਸ਼੍ਰੀਲੰਕਾ ਦੇ ਖਿਲਾਫ ਪੰਜ ਮੈਚ ਦੀ ਵਨਡੇ ਸੀਰੀਜ਼ ਦੇ ਲਈ ਭਾਰਤੀ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਯੁਵਰਾਜ ਵੈਸਟਇੰਡੀਜ਼ ਦੌਰੇ 'ਤੇ ਖੁਦ ਨੂੰ ਸਾਬਤ ਨਹੀਂ ਕਰ ਪਾਏ ਸਨ। ਹਾਲਾਂਕਿ ਅਜੇ ਉਨ੍ਹਾਂ ਦੀ ਚੋਣ ਨਹੀਂ ਕੀਤੇ ਜਾਣ ਦਾ ਕਾਰਨ ਕਿਤੇ ਉਨ੍ਹਾਂ ਦੀ ਫਿੱਟਨੈਸ ਅਤੇ ਕਿਤੇ ਆਰਾਮ ਦਿੱਤਾ ਜਾਣਾ ਦੱਸਿਆ ਜਾ ਰਿਹਾ ਹੈ।

ਇਸ ਵਿਚਾਲੇ ਭਾਰਤੀ ਟੀਮ ਤੋਂ ਬਾਹਰ ਚਲ ਰਹੇ ਖੱਬੇ ਹੱਥ ਦੇ ਓਪਨਰ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਹੁਣ ਯੁਵਰਾਜ ਦੀ ਵਾਪਸੀ ਕਾਫੀ ਮੁਸ਼ਕਲ ਹੈ। ਗੰਭੀਰ ਨੇ ਕ੍ਰਿਕਇੰਫੋ ਨਾਲ ਗੱਲਬਾਤ 'ਚ ਕਿਹਾ ਕਿ ਮੇਰੇ ਹਿਸਾਬ ਨਾਲ ਆਰਾਮ ਸ਼ਬਦ ਸਹੀ ਨਹੀਂ ਹੈ ਕਿਉਂਕਿ ਯੁਵਰਾਜ ਕੁਝ ਸਮੇਂ ਤੋਂ ਨਹੀਂ ਖੇਡੇ ਹਨ ਅਤੇ ਉਹ ਜ਼ਰੂਰ ਖੇਡਣਾ ਚਾਹੁੰਦੇ ਹੋਣਗੇ। ਜੇਕਰ ਉਨ੍ਹਾਂ ਨੂੰ ਇੰਗਲੈਂਡ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 'ਚ ਖਿਡਾਇਆ ਜਾਣਾ ਹੈ ਤਾਂ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਕਿਉਂਕਿ ਯੁਵਰਾਜ ਜਿਹੇ ਖਿਡਾਰੀ ਨੂੰ ਅਸੀਂ ਲੈਅ 'ਚ ਖੇਡਦੇ ਹੋਏ ਦੇਖਣਾ ਚਾਹੁੰਦੇ ਹਾਂ। ਤੁਸੀਂ ਅਜਿਹਾ ਨਹੀਂ ਕਰ ਸਕਦੇ ਕਿ ਉਨ੍ਹਾਂ ਨੂੰ ਇਕ ਸੀਰੀਜ਼ ਖਿਡਾਓ ਅਤੇ ਇਸ ਤੋਂ ਬਾਅਦ ਆਰਾਮ ਦੇ ਦਿੱਤਾ ਜਾਵੇ। ਇਸ ਲਈ ਮੈਨੂੰ ਲਗਦਾ ਹੈ ਕਿ ਯੁਵਰਾਜ ਦੇ ਲਈ ਵਾਪਸੀ ਆਸਾਨ ਨਹੀਂ ਹੋਵੇਗੀ। ਉਮੀਦ ਕਰਦਾ ਹਾਂ ਕਿ ਉਹ ਕਰ ਸਕਣਗੇ ਕਿਉਂਕਿ ਉਹ ਬਿਹਤਰੀਨ ਖਿਡਾਰੀ ਹਨ।

ਜ਼ਿਕਰਯੋਗ ਹੈ ਕਿ ਯੁਵਰਾਜ ਅਤੇ ਵਿਕਟਕੀਪਰ ਦਿਨੇਸ਼ ਕਾਰਤਿਕ ਜੂਨ ਤੋਂ ਹੀ ਟੀਮ ਦਾ ਹਿੱਸਾ ਸਨ। ਪਰ ਹੁਣ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਮੁੱਖ ਚੋਣਕਰਤਾ ਐੱਮ.ਐੱਸ.ਕੇ. ਪ੍ਰਸਾਦ ਨੇ ਬਾਅਦ 'ਚ ਕਿਹਾ ਕਿ ਉਨ੍ਹਾਂ ਨੂੰ ਹਟਾਉਣ ਦੀ ਬਜਾਏ ਆਰਾਮ ਦਿੱਤਾ ਗਿਆ ਹੈ। ਪ੍ਰਸਾਦ ਨੇ ਸਾਫ ਕੀਤਾ ਕਿ ਯੁਵਰਾਜ ਦੇ ਲਈ ਵਿਸ਼ਵ ਕੱਪ ਦੇ ਰਸਤੇ ਬੰਦ ਨਹੀਂ ਹੋਏ ਹਨ, ਪਰ ਉਨ੍ਹਾਂ ਨੂੰ ਆਪਣੀ ਫਿੱਟਨੈਸ 'ਤੇ ਧਿਆਨ ਦੇਣਾ ਹੋਵੇਗਾ। ਯੁਵਰਾਜ ਵਿਸ਼ਵ ਕੱਪ ਤਕ 38 ਸਾਲ ਦੇ ਹੋ ਜਾਣਗੇ। ਯੁਵਰਾਜ ਬੀਤੇ ਸਮੇਂ 'ਚ ਕਈ ਵਾਰ ਵਾਪਸੀ ਕਰਨ 'ਚ ਸਫਲ ਵੀ ਰਹੇ ਹਨ।


Related News