ਫਰਾਂਸ ਜਿੱਤ ਦੀ ਹੈਟ੍ਰਿਕ ਅਤੇ ਜਾਪਾਨ ਡਰਾਅ ਨਾਲ ਆਖਰੀ-16 ''ਚ

10/15/2017 9:13:10 AM

ਗੁਹਾਟੀ/ਕੋਲਕਾਤਾ, (ਬਿਊਰੋ)— ਯੂਰਪੀ ਸ਼ਕਤੀ ਫਰਾਂਸ ਨੇ ਆਪਣੀ ਜ਼ਬਰਦਸਤ ਮੁਹਿੰਮ ਬਰਕਰਾਰ ਰੱਖਦੇ ਹੋਏ ਹੋਂਡੂਰਾਸ ਨੂੰ ਸ਼ਨੀਵਾਰ ਗਰੁੱਪ-ਈ 'ਚ 5-1 ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਖਰੀ-16 'ਚ ਜਗ੍ਹਾ ਬਣਾ ਲਈ।

ਗਰੁੱਪ-ਈ 'ਚ ਏਸ਼ੀਆਈ ਪਾਵਰ ਹਾਊਸ ਜਾਪਾਨ ਨੇ ਨਵੀਂ ਉੱਭਰੀ ਨਿਊ ਕਾਲੇਡੋਨੀਆ ਨਾਲ 1-1 ਨਾਲ ਡਰਾਅ ਖੇਡ ਕੇ ਗਰੁੱਪ 'ਚ ਦੂਜੇ ਸਥਾਨ 'ਤੇ ਰਹਿੰਦੇ ਹੋਏ ਆਖਰੀ-16 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਜਾਪਾਨ ਦੇ ਗਰੁੱਪ 'ਚ 4 ਅੰਕ ਰਹੇ। ਫਰਾਂਸ 9 ਅੰਕਾਂ ਨਾਲ ਗਰੁੱਪ 'ਚ ਚੋਟੀ 'ਤੇ ਰਿਹਾ।  ਹੋਂਡੂਰਾਸ 3 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਨਿਊ ਕਾਲੇਡੋਨੀਆ ਲਈ ਇਹ ਵੱਡੀ ਉਪਲੱਬਧੀ ਰਹੀ ਕਿ ਪਹਿਲੀ ਵਾਰ ਵਿਸ਼ਵ ਕੱਪ ਖੇਡਦੇ ਹੋਏ ਉਸ ਨੇ ਇਕ ਮੈਚ ਡਰਾਅ ਕਰਵਾਇਆ ਅਤੇ ਇਕ ਅੰਕ ਹਾਸਲ ਕੀਤਾ। ਇਸ ਵਿਸ਼ਵ ਕੱਪ 'ਚ ਖੇਡਣ ਵਾਲੀਆਂ 3 ਨਵੀਆਂ ਟੀਮਾਂ 'ਚ ਸਿਰਫ ਨਾਈਜਰ ਹੀ ਇਕੋ-ਇਕ ਅਜਿਹੀ ਟੀਮ ਰਹੀ, ਜਿਸ ਨੇ ਇਕ ਮੈਚ ਜਿੱਤਿਆ, ਜਦਕਿ ਨਿਊ ਕਾਲੇਡੋਨੀਆ ਨੇ ਇਕ ਮੈਚ ਡਰਾਅ ਕਰਵਾਇਆ। ਤੀਜੀ ਨਵੀਂ ਟੀਮ ਭਾਰਤ ਇਕ ਵੀ ਅੰਕ ਹਾਸਲ ਕਰਨ 'ਚ ਅਸਫਲ ਰਹੀ। ਉਸ ਨੇ ਆਪਣੇ ਤਿੰਨੋਂ ਮੈਚ ਗੁਆਏ।


Related News