ਸਾਬਕਾ ਵਿੰਬਲਡਨ ਚੈਂਪੀਅਨ ਜਾਨਾ ਨੋਵੋਤਨਾ ਦਾ ਦਿਹਾਂਤ

11/20/2017 4:27:39 PM

ਪ੍ਰਾਗ, (ਬਿਊਰੋ)— ਸਾਬਕਾ ਵਿੰਬਲਡਨ ਚੈਂਪੀਅਨ ਜਾਨਾ ਨੋਵੋਤਨਾ ਦਾ ਕੈਂਸਰ ਦੇ ਕਾਰਨ 49 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਡਬਲਯੂ.ਟੀ.ਏ. ਨੇ ਅੱਜ ਇਸ ਦੀ ਜਾਣਕਾਰੀ ਦਿੱਤੀ ਹੈ। ਡਬਲਯੂ.ਟੀ.ਏ. ਨੇ ਬਿਆਨ 'ਚ ਕਿਹਾ ਕਿ ਨੋਵੋਤਨਾ ਨੇ 1998 'ਚ ਫਰਾਂਸ ਦੀ ਨਤਾਲੀ ਤੌਜੀਆਤ ਨੂੰ ਫਾਈਨਲ 'ਚ ਹਰਾ ਕੇ ਵਿੰਬਲਡਨ ਖਿਤਾਬ ਜਿੱਤਿਆ ਸੀ। ਉਨ੍ਹਾਂ ਦਾ ਐਤਵਾਰ ਨੂੰ ਚੈਕ ਗਣਰਾਜ 'ਚ ਦਿਹਾਂਤ ਹੋ ਗਿਆ। ਇਸ ਤੋਂ ਇਲਾਵਾ ਉਹ ਦੋ ਹੋਰ ਮੌਕਿਆਂ 'ਤੇ ਵੀ ਵਿੰਬਲਡਨ ਫਾਈਨਲ 'ਚ ਪਹੁੰਚੀ ਸੀ ਪਰ 1993 'ਚ ਸਟੇਫੀ ਗ੍ਰਾਫ ਅਤੇ 1997 'ਚ ਮਾਰਟਿਨਾ ਹਿੰਗਿਸ ਤੋਂ ਹਾਰ ਗਈ ਸੀ। 

ਨੋਵੋਤਨਾ ਨੇ ਇਸ ਤੋਂ ਇਲਾਵਾ 1989 ਅਤੇ 1990 'ਚ ਹਮਵਤਨ ਸੁਕੋਵਾ ਦੇ ਨਾਲ, 1995 'ਚ ਅਰਾਂਤਸਾ ਸਾਂਚੇਜ ਵੀਕਾਰੀਓ ਅਤੇ 1998 'ਚ ਹਿੰਗਿਸ ਦੇ ਨਾਲ ਮਿਲ ਕੇ ਵਿੰਬਲਡਨ ਖਿਤਾਬ ਵੀ ਜਿੱਤਿਆ ਸੀ। ਉਨ੍ਹਾਂ ਨੇ ਸਾਰੇ ਚਾਰੇ ਗ੍ਰੈਂਡਸਲੈਮ ਟੂਰਨਾਮੈਂਟ 'ਚ ਡਬਲਜ਼ ਖਿਤਾਬ ਜਿੱਤੇ ਸਨ। 2 ਅਕਤੂਬਰ 1968 ਨੂੰ ਜਨਮੀ ਨੋਵੋਤਨਾ ਨੇ 1987 ਤੋਂ 1999 ਦੇ ਵਿਚਾਲੇ ਆਪਣੇ ਕਰੀਅਰ 'ਚ 24 ਸਿੰਗਲ ਅਤੇ 76 ਡਬਲਜ਼ ਖਿਤਾਬ ਜਿੱਤੇ ਸਨ। ਉਨ੍ਹਾਂ ਨੇ ਸਾਬਕਾ ਚੇਕੋਸਲਾਵੀਆ ਦੇ ਲਈ 1988 'ਚ ਫੇਡ ਕੱਪ ਜਿੱਤਣ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ।


Related News