ਪੰਜ ਭਾਰਤੀ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਦੇ ਮੁੱਖ ਡਰਾਅ ''ਚ

12/10/2017 1:38:49 PM

ਮੈਨਚੈਸਟਰ, (ਬਿਊਰੋ)— ਕੁਆਲੀਫਾਈਂਗ ਰਾਊਂਡ 'ਚ ਹਿੱਸਾ ਲੈ ਰਹੇ ਭਾਰਤ ਦੇ ਤਿੰਨ ਖਿਡਾਰੀਆਂ 'ਚੋਂ ਦੋ ਨੇ ਇੱਥੇ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਦੇ ਪੁਰਸ਼ ਵਰਗ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ। 
ਮਹੇਸ਼ ਮਨਗਾਂਵਕਰ ਤੇ ਹਰਿੰਦਰ ਪਾਲ ਸੰਧੂ ਨੇ ਅੰਤਿਮ ਰਾਊਂਡ 'ਚ ਜਿੱਤ ਦੇ ਨਾਲ ਮੁੱਖ ਡਰਾਅ 'ਚ ਜਗ੍ਹਾ ਬਣਾਈ ਜਦਕਿ ਵਿਕਰਮ ਮਲਹੋਤਰਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੌਰਵ ਘੋਸ਼ਾਲ ਨੂੰ ਮੁੱਖ ਡਰਾਅ 'ਚ ਸਿੱਧੇ ਪ੍ਰਵੇਸ਼ ਮਿਲਿਆ। ਮਹਿਲਾਵਾਂ ਦੇ ਵਰਗ 'ਚ ਜੋਸ਼ਨਾ ਚਿਨੱਪਾ ਅਤੇ ਦੀਪਿਕਾ ਪੱਲੀਕਲ ਕਾਰਤਿਕ ਨੇ ਮੁੱਖ ਡਰਾਅ 'ਚ ਜਗ੍ਹਾ ਬਣਾਈ। ਜੋਸ਼ਨਾ ਨੂੰ 14ਵਾਂ ਦਰਜਾ ਦਿੱਤਾ ਗਿਆ ਹੈ।


Related News