ਬਰਮਿੰਘਮ ਵਿਖੇ 53 ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪਨ

08/01/2017 3:56:02 AM

ਲੰਡਨ (ਰਾਜਵੀਰ ਸਮਰਾ)— ਜੀ ਐਨ.ਜੀ ਕਬੱਡੀ ਕਲੱਬ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਪ੍ਰਬੰਧਕ ਕਮੇਟੀ ਵਲੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਮੋਹ ਕਰਨ ਵਾਲੇ ਇੰਗਲੈਂਡ ਨਿਵਾਸੀ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਖੇਡ ਪ੍ਰਮੋਟਰ ਹਰਨੇਕ ਸਿੰਘ ਉਰਫ ਨੇਕਾ ਮੈਰੀਪੁਰੀਆ ਦੀ ਯੋਗ ਅਗਵਾਈ ਹੇਠ 53 ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ। ਜੋ ਸ਼ਾਨੋ -ਸ਼ੌਕਤ ਨਾਲ ਸੰਪਨ ਹੋ ਗਿਆ। ਉਕਤ ਕਬੱਡੀ ਟੂਰਨਾਮੈਂਟ ਚ ਭਾਰਤ, ਪਾਕਿਸਤਾਨ,ਅਮਰੀਕਾ ਤੇ ਕਨੈਡਾ ਤੋਂ ਸਟਾਰ ਕਬੱਡੀ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ, ਜੌਨੀ ਅਮਰੀਕਾ ਵਾਲਾ, ਚਿਸਤੀ, ਅਕਰਮ ਡੋਗਰ ਤੇ ਮੰਗਾ ਮਿੱਠਾਪੁਰੀਆ ਨੇ ਜਿਥੇ ਵਧੀਆ ਕਬੱਡੀਆਂ ਪਾ ਕੇ ਵਾਹ-ਵਾਹ ਖੱਟੀ ਉਥੇ ਬਲਕਾਰ ਗੁਰਦਾਸਪੁਰੀਏ ਨੇ ਕਮਾਲ ਦੇ ਜੱਫੇ ਲਾ ਕੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਆਪਣੇ ਸਟਾਰ ਖਿਡਾਰੀਆਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਸਦਕਾ ਰੋਇਲ ਟਾਈਗਰ (ਸਲੋਹ) ਦੀ ਟੀਮ ਪਹਿਲੇ ਸਥਾਨ 'ਤੇ ਰਹੀ ਤੇ ਵੈਸਟਨ ਵੋਰੀਅਰ ਦੀ ਟੀਮ ਦੂਸਰੇ ਸਥਾਨ ਤੇ ਸੀ।

PunjabKesari

ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰਪਾਲ ਗੋਲਡੀ, ਹਰਨੇਕ ਸਿੰਘ ਨੇਕਾ ਮੈਰੀਪੁਰੀਆ, ਰਸ਼ਪਾਲ ਸਿੰਘ ਸਹੋਤਾ, ਸੱਤਾ ਮੁਠੱਡਾ, ਸ਼ੀਰਾ ਸ਼ੰਮੀਪੁਰੀਆ, ਸੁਰਿੰਦਰ ਸਿੰਘ ਮਾਣਕ, ਬਲਵਿੰਦਰ ਸਿੰਘ ਦੁਲੇ, ਜਤਿੰਦਰ ਸਿੰਘ, ਮਾਨ ਸਿੰਘ, ਕੇਵਲ ਪੁਲਸੀਆ ,ਅਮਰੀਕ ਘੁੱਦਾ, ਸੋਨੂ ਬਾਜਵਾ, ਅਮਨ ਘੁੰਮਣ, ਜਸਕਰਨ ਜੋਹਲ, ਗੋਗੀ ਭੰਡਾਲ, ਹਰਵੰਤ ਮੱਲ੍ਹੀ, ਜੀਤਾ ਵਿਰਕ, ਜੋਗਾ ਸਿੰਘ ਢੱਡਵਾਂੜ, ਮੌਲਾ ਭਲਵਾਨ, ਦੋੜਾਕ ਫੋਜਾ ਸਿੰਘ, ਦੀਪਾ ਮੌਲਾ, ਬਿੰਦਰ ਸਲੋਹ, ਪੰਮੀ ਰੰਧਾਵਾ ਆਦਿ ਨੇ ਜੇਤੂ ਖਿਡਾਰੀਆਂ ਨੂੰ ਸਾਂਝੇ ਤੌਰ ਤੇ ਇਨਾਮ ਤਕਸੀਮ ਕੀਤੇ।

PunjabKesari

ਹਰਨੇਕ ਸਿੰਘ ਨੇਕਾ ਮੈਰੀਪੁਰੀਆ ਤੇ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ ਨੇ ਕਿਹਾ ਕਿ ਕਬੱਡੀ ਖੇਡ ਹਰ ਪੰਜਾਬੀ ਦੇ ਖੂਨ ਚ ਹੀ ਰਚੀ ਹੋਈ ਹੈ ਤੇ ਹਰੇਕ ਪੰਜਾਬੀ ਭਾਵੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਚ ਕਿਉਂ ਨਾ ਜਾ ਵੱਸੇ ਉਹ ਕਬੱਡੀ ਖੇਡ ਨੂੰ ਆਪਣੀ ਮਾਂ ਖੇਡ ਮੰਨ ਕੇ ਪਿਆਰ ਕਰਦਾ ਹੈ। ਇਸ ਮੌਕੇ ਜਿਥੇ ਛੋਟੇ ਬੱਚਿਆ ਦਾ ਕਬੱਡੀ ਸ਼ੋਅ ਮੈਚ ਹੋਇਆ। ਉਥੇ ਰੱਸਾਕੱਸੀ ਦੇ ਮੁਕਾਬਲੇ 'ਚ ਲੰਡਨ ਦੀ ਟੀਮ ਜੇਤੂ ਰਹੀ।


Related News