ਵੈਸਟਇੰਡੀਜ਼ ਟੀਮ ''ਤੇ ਲੱਗਾ ਜੁਰਮਾਨਾ

12/13/2017 2:37:49 AM

ਹੈਮਿਲਟਨ— ਨਿਊਜ਼ੀਲੈਂਡ ਵਿਰੁੱਧ ਮੰਗਲਵਾਰ ਨੂੰ ਹੀ ਦੂਜੇ ਟੈਸਟ 'ਚ ਹਾਰ ਦੇ ਨਾਲ 2 ਮੈਚਾਂ ਦੀ ਸੀਰੀਜ਼ 0-2 ਨਾਲ ਗੁਆਉਣ ਵਾਲੀ ਵੈਸਟਇੰਡੀਜ਼ ਕ੍ਰਿਕਟ ਟੀਮ 'ਤੇ ਲਗਾਤਾਰ ਦੂਜੇ ਟੈਸਟ ਵਿਚ ਹੌਲੀ ਗਤੀ ਨਾਲ ਓਵਰ ਸੁੱਟਣ ਲਈ ਮੈਚ ਫੀਸ ਦਾ ਜੁਰਮਾਨਾ ਲਾਇਆ ਗਿਆ ਹੈ। ਵਿੰਡੀਜ਼ ਟੀਮ ਨੂੰ ਦੋਵਾਂ ਹੀ ਮੈਚਾਂ 'ਚ ਹੌਲੀ ਗਤੀ ਨਾਲ ਓਵਰ ਸੁੱਟਣ ਤੇ ਉਸ ਦੇ ਕਪਤਾਨ ਜੇਸਨ ਹੋਲਡਰ ਨੂੰ ਇਹ ਗਲਤੀ ਦੁਹਰਾਉਣ ਲਈ ਦੂਜੇ ਮੈਚ 'ਚੋਂ ਮੁਅੱਤਲ ਤਕ ਕੀਤਾ ਗਿਆ ਸੀ। ਉਸ ਦੀ ਜਗ੍ਹਾ ਦੂਜੇ ਮੈਚ ਵਿਚ ਕਾਰਜਕਾਰੀ ਕਪਤਾਨ  ਕ੍ਰੇਗ ਬ੍ਰੈਥਵੇਟ ਨੂੰ ਵੀ ਹੌਲੀ ਓਵਰ ਗਤੀ ਲਈ ਜੁਰਮਾਨਾ ਝੱਲਣਾ ਪਿਆ ਹੈ।


Related News