ਤਾਂ ਆਖਰ ਵਿੰਡੀਜ਼ ਦੇ ਇਸ ਗੇਂਦਬਾਜ਼ ਦੇ ਗੇਂਦਬਾਜ਼ੀ ਐਕਸ਼ਨ ਨੂੰ ਮਿਲ ਹੀ ਗਈ ਹਰੀ ਝੰਡੀ

09/21/2017 10:32:18 AM

ਦੁਬਈ— ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਅੱਜ ਵੈਸਟ ਇੰਡੀਜ਼ ਦੇ ਆਫ਼ ਸਪਿਨਰ ਕਰੈਗ ਬਰੈਥਵੇਟ ਦੇ ਗੇਂਦਬਾਜ਼ੀ ਐਕਸ਼ਨ ਨੂੰ ਹਰੀ ਝੰਡੀ ਵਿਖਾ ਦਿੱਤੀ ਹੈ। ਐਕਸ਼ਨ ਵੈਧ ਠਹਿਰਾਏ ਜਾਣ ਮਗਰੋਂ ਹੁਣ ਵੈਸਟ ਇੰਡੀਜ਼ ਕ੍ਰਿਕਟਰ ਕੌਮਾਂਤਰੀ ਕ੍ਰਿਕਟ 'ਚ ਗੇਂਦਬਾਜ਼ੀ ਜਾਰੀ ਰੱਖ ਸਕੇਗਾ। ਬਰੈਥਵੇਟ ਦੇ ਗੇਂਦਬਾਜ਼ੀ ਐਕਸ਼ਨ ਦੀ ਜਾਂਚ 31 ਅਗਸਤ ਨੂੰ ਇੰਗਲੈਂਡ ਦੇ ਲੋਗਬੋਰੋ ਪ੍ਰੀਖਣ ਕੇਂਦਰ ਵਿਚ ਕੀਤੀ ਗਈ ਸੀ। ਆਈ.ਸੀ.ਸੀ. ਵੱਲੋਂ ਜਾਰੀ ਬਿਆਨ ਮੁਤਾਬਕ ਗੇਂਦਬਾਜ਼ੀ ਦੀ ਕੂਹਣੀ ਦਾ ਮੋੜ ਵਿਸ਼ਵ ਸੰਚਾਲਨ ਸੰਸਥਾ ਵੱਲੋਂ ਤੈਅ ਨੇਮਾਂ ਮੁਤਾਬਕ 15 ਡਿਗਰੀ ਦੇ ਅੰਦਰ ਪਾਇਆ ਗਿਆ ਹੈ। ਪਿਛਲੇ ਮਹੀਨੇ ਐਜਬੈਸਟਨ ਵਿਚ ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਦੌਰਾਨ ਉੁਸ ਦੇ ਗੇਂਦਬਾਜ਼ੀ ਐਕਸ਼ਨ ਨੂੰ ਰਿਪੋਰਟ ਕੀਤਾ ਗਿਆ ਸੀ।


Related News