ਵੋਜਨਿਆਕੀ-ਅਨਸਤਾਸੀਆ ''ਚ ਹੋਵੇਗਾ ਫਾਈਨਲ

09/24/2017 1:57:53 AM

ਟੋਕੀਓ— ਪਿਛਲੀ ਚੈਂਪੀਅਨ ਕੈਰੋਲਿਨ ਵੋਜਨਿਆਕੀ ਨੇ ਦੁਨੀਆ ਦੀ ਨੰਬਰ-1 ਖਿਡਾਰਨ ਸਪੇਨ ਦੀ ਗਰਬਾਈਨ ਮੁਗੁਰੂਜਾ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਂਦੇ ਹੋਏ ਇਥੇ ਪੈਨ ਪੈਸੇਫਿਕ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ, ਜਿਥੇ ਉਸ ਦਾ ਮੁਕਾਬਲਾ ਰੂਸ ਦੀ ਅਨਸਤਾਸੀਆ ਪਾਵਲਯੂਚੇਨਕੋਵਾ ਨਾਲ ਹੋਵੇਗਾ।
ਡੈੱਨਮਾਰਕ ਦੀ ਵੋਜਨਿਆਕੀ ਨੇ ਪਿਛਲੇ ਹਫਤੇ ਹੀ ਚੋਟੀ 'ਤੇ ਪਹੁੰਚੀ ਮੁਗੁਰੂਜਾ ਨੂੰ ਇਕਪਾਸੜ ਮੁਕਾਬਲੇ 'ਚ 6-2, 6-0 ਨਾਲ ਹਰਾ ਦੇ ਕੇ ਮਹਿਲਾ ਸਿੰਗਲਜ਼ ਸੈਮੀਫਾਈਨਲ ਦਾ ਮੁਕਾਬਲਾ ਜਿੱਤਿਆ। ਟੋਕੀਓ 'ਚ ਆਪਣੇ ਤੀਜੇ ਖਿਤਾਬ ਤੋਂ ਇਕ ਕਦਮ ਦੂਰ ਵੋਜਨਿਆਕੀ ਹੁਣ ਫਾਈਨਲ 'ਚ ਪਾਵਲਯੂਚੇਨਕੋਵਾ ਨਾਲ ਭਿੜੇਗੀ, ਜਿਸ ਨੇ ਇਕ ਹੋਰ ਮੁਕਾਬਲੇ 'ਚ ਸਖਤ ਸੰਘਰਸ਼ ਕਰਦੇ ਹੋਏ ਸਾਬਕਾ ਨੰਬਰ-1 ਐਂਜੇਲਿਕ ਕਰਬਰ ਨੂੰ 6-0, 6-7, 6-4 ਨਾਲ ਹਰਾਇਆ।


Related News