ਅਮੀਰ ਦੇ ਚਿੱਤਰ ਵਾਲੀਆਂ ਟੀ-ਸ਼ਰਟਾਂ ਪਾਉਣ ਵਾਲੇ ਖਿਡਾਰੀਆਂ ''ਤੇ ਫੀਫਾ ਕਰੇਗਾ ਕਾਰਵਾਈ

06/14/2017 4:36:20 PM

ਦੋਹਾ— ਵਿਸ਼ਵ ਫੁੱਟਬਾਲ ਦੀ ਸੰਚਾਲਨ ਸੰਸਥਾ ਫੀਫਾ (ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ) ਕਤਰ ਦੀ ਰਾਸ਼ਟਰੀ ਟੀਮ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕਰ ਸਕਦੀ ਹੈ ਕਿਉਂਕਿ ਉਸ ਦੇ ਖਿਡਾਰੀਆਂ ਨੇ ਦੱਖਣੀ ਕੋਰੀਆ ਖਿਲਾਫ ਵਿਸ਼ਵ ਕੱਪ ਕੁਆਲੀਫਾਇਰ ਲਈ ਤਿਆਰੀਆਂ ਦੌਰਾਨ ਦੇਸ਼ ਦੇ ਅਮੀਰ ਦਾ ਸਮਰਥਨ ਕਰਨ ਵਾਲੀਆਂ ਟੀ-ਸ਼ਰਟਾਂ ਪਾਈਆਂ। ਖਿਡਾਰੀ ਮੰਗਲਵਾਰ ਨੂੰ ਦੋਹਾ 'ਚ ਇਸ ਮਹੱਤਵਪੂਰਣ ਮੈਚ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੇ ਸਫੇਦ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ, ਜਿਸ 'ਚ 'ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ' ਦਾ ਚਿੱਤਰ ਬਣਿਆ ਹੋਇਆ ਸੀ। 
ਕਤਰ ਦੇ ਨਾਲ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਿਹਰੀਨ ਦੇ ਕੁਟਨੀਤਕ ਸੰਬੰਧ ਖਤਮ ਕਰਨ ਤੋਂ ਬਾਅਦ ਇਸ ਚਿੱਤਰ ਦਾ ਪ੍ਰਯੋਗ ਕਤਰ ਦੇ ਲੋਕ ਵਿਰੋਧ ਦੇ ਤੌਰ 'ਤੇ ਕਰ ਰਹੇ ਹਨ। ਮਿਡਫੀਲਡਰ ਹਸਨ ਅਲ ਹੈਦੋਸ ਨੇ 25ਵੇਂ ਮਿੰਟ 'ਚ ਗੋਲ ਕਰਨ ਤੋਂ ਬਾਅਦ ਵੀ ਇਹ ਟੀ-ਸ਼ਰਟ ਹਵਾ 'ਚ ਵੀ ਲਹਿਰਾਈ।
ਫੀਫਾ ਦੇ ਨਿਯਮਾਂ ਮੁਤਾਬਕ ਟੀ-ਸ਼ਰਟ 'ਤੇ ਕਿਸੇ ਵੀ ਤਰ੍ਹਾਂ ਦੇ ਗੈਰਮਨਜ਼ੂਰੀ ਪ੍ਰਾਪਤ ਸਿਆਸੀ, ਧਾਰਮਿਕ ਜਾਂ ਵਪਾਰਕ ਸੰਦੇਸ਼ ਦੇਣਾ ਪਾਬੰਦੀਸ਼ੁਦਾ ਹੈ। ਕਤਰ ਨੂੰ 2022 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ। ਇਸ 'ਚ ਕਤਰ ਨੇ ਦੱਖਣੀ ਕੋਰੀਆ ਖਿਲਾਫ ਮੈਚ 'ਚ 3-2 ਨਾਲ ਜਿੱਤ ਦਰਜ ਕਰਕੇ ਰੂਸ 'ਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੀ ਆਪਣੀ ਧੁੰਧਲੀ ਜਿਹੀ ਉਮੀਦ ਬਰਕਰਾਰ ਰੱਖੀ ਹੈ। 

 


Related News