ਫੀਫਾ ਅੰਡਰ-17 ਵਿਸ਼ਵ ਕੱਪ: ਫਰਾਂਸ ਤੇ ਸਪੇਨ ਵਿਚਾਲੇ ਰੋਮਾਂਚਕ ਮੈਚ ਦੀ ਸੰਭਾਵਨਾ

10/16/2017 11:30:23 PM

ਗੁਹਾਟੀ— ਗਰੁੱਪ ਗੇੜ 'ਚ ਤਿੰਨੇ ਮੈਚ ਜਿੱਤ ਕੇ ਆਤਮਵਿਸ਼ਵਾਸ ਨਾਲ ਭਰੀ ਸਾਬਕਾ ਚੈਂਪੀਅਨ ਫੀਫਾ ਅੰਡਰ-17 ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ਮੈਚ ਵਿਚ ਕੱਲ ਇਥੇ ਯੂਰਪ ਦੀ ਇਕ ਹੋਰ ਚੋਟੀ ਦੀ ਟੀਮ ਸਪੇਨ ਦਾ ਸਾਹਮਣਾ ਕਰੇਗੀ, ਜਿਸ ਨਾਲ ਇਸ ਮੁਕਾਬਲੇ ਦੇ ਰੋਮਾਂਚਕ ਹੋਣ ਦੀ ਸੰਭਾਵਨਾ ਬਣ ਗਈ ਹੈ। 
ਫਰਾਂਸ ਨੇ ਇਸ ਟੂਰਨਾਮੈਂਟ 'ਚ ਯੂਰਪ ਤੋਂ ਚਾਰ ਖੁਦ ਕੁਆਲੀਫਾਇਰ ਦੇ ਰੂਪ ਵਿਚ ਨਹੀਂ, ਸਗੋਂ ਪਲੇਆਫ ਮੈਚ ਜਿੱਤ ਕੇ ਪੰਜਵੀਂ ਟੀਮ ਦੇ ਰੂਪ ਵਿਚ ਜਗ੍ਹਾ ਬਣਾਈ ਸੀ ਪਰ ਇਸ ਟੂਰਨਾਮੈਂਟ ਵਿਚ 2001 ਦੀ ਚੈਂਪੀਅਨ ਦਾ ਹੁਣ ਤਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਹਾਲਾਂਕਿ ਉਸ ਨੂੰ ਆਸਾਨ ਗੁੱਰਪ ਵਿਚ ਰੱਖਿਆ ਗਿਆ ਸੀ। ਫਰਾਂਸ ਨੇ ਆਪਣੇ ਪਹਿਲੇ ਮੈਚ ਵਿਚ ਟੂਰਨਾਮੈਂਟ 'ਚ ਪਹਿਲੀ ਵਾਰ ਹਿੱਸਾ ਲੈ ਰਹੇ ਨਿਊ ਕਾਲੇਡੋਨੀਆ ਨੂੰ 7-1 ਨਾਲ ਹਰਾਇਆ ਤੇ ਇਸ ਤੋਂ ਬਾਅਦ ਜਾਪਾਨ ਨੂੰ 2-1 ਨਾਲ ਹਰਾਇਆ। ਉਸ ਨੇ ਆਪਣੇ ਆਖਰੀ ਮੈਚ ਵਿਚ ਹੋਂਡੂਰਾਸ ਨੂੰ 5-1 ਨਾਲ ਕਰਾਰੀ ਹਾਰ ਦਿੱਤੀ। ਫਰਾਂਸੀਸੀ ਟੀਮ ਨੇ ਗਰੁੱਪ ਗੇੜ ਵਿਚ ਸਭ ਤੋਂ ਵੱਧ 14 ਗੋਲ ਕੀਤੇ। ਉਸ ਨੂੰ ਹਾਲਾਂਕਿ ਸਪੇਨ ਦੇ ਰੂਪ ਵਿਚ ਹੁਣ ਤਕ ਦੀ ਸਭ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਿਹੜੀ ਕਿ ਯੂਰਪੀਅਨ ਚੈਂਪੀਅਨ ਹੈ। ਸਿਰਫ ਪੰਜ ਮਹੀਨੇ ਪਹਿਲਾਂ ਸਪੇਨ ਦੇ ਯੂਏਫਾ ਯੂਰਪੀਅਨ ਅੰਡਰ-17 ਚੈਂਪੀਅਨ ਦੇ ਕੁਆਰਟਰ ਫਾਈਨਲ ਵਿਚ ਫਰਾਂਸ ਨੂੰ 3-1 ਨਾਲ ਹਰਾਇਆ ਸੀ। 
ਸਪੇਨ ਨੇ ਇਸ ਟੂਰਨਾਮੈਂਟ 'ਚ ਖਿਤਾਬ ਦੇ ਪਹਿਲੇ ਦਾਅਵੇਦਾਰ ਦੇ ਰੂਪ 'ਚ ਪ੍ਰਵੇਸ਼ ਕੀਤਾ ਸੀ ਤੇ ਉਸਦੀਆਂ ਨਜ਼ਰਾਂ ਆਪਣਾ ਪਹਿਲਾ ਅੰਡਰ-17 ਵਿਸ਼ਵ ਕੱਪ ਜਿੱਤਣ 'ਤੇ ਲੱਗੀਆਂ  ਹਨ ਪਰ ਅਜੇ ਤਕ ਉਹ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਸਪੇਨ ਦੀ ਟੀਮ ਟੂਰਨਾਮੈਂਟ ਦੇ ਇਕ ਹੋਰ ਦਾਅਵੇਦਾਰ ਬ੍ਰਾਜ਼ੀਲ ਤੋਂ 1-2 ਨਾਲ ਹਾਰ ਗਈ ਸੀ ਪਰ ਇਸ ਤੋਂ ਬਾਅਦ ਉਸ ਨੇ ਨਾਈਜਰ ਨੂੰ 4-0 ਨਾਲ ਤੇ ਉੱਤਰੀ ਕੋਰੀਆ ਨੂੰ 2-0 ਨਾਲ ਹਰਾ ਕੇ ਆਖਰੀ-16 ਵਿਚ ਜਗ੍ਹਾ ਬਣਾਈ।


Related News