ਫੀਫਾ ਅੰਡਰ-17 ਵਿਸ਼ਵ ਕੱਪ: ਘਾਨਾ ਤੋਂ ਮਿਲੀ ਕਰਾਰੀ ਹਾਰ ਨਾਲ ਭਾਰਤ ਦਾ ਸਫਰ ਖਤਮ

Thursday, October 12, 2017 10:22 PM
ਫੀਫਾ ਅੰਡਰ-17 ਵਿਸ਼ਵ ਕੱਪ: ਘਾਨਾ ਤੋਂ ਮਿਲੀ ਕਰਾਰੀ ਹਾਰ ਨਾਲ ਭਾਰਤ ਦਾ ਸਫਰ ਖਤਮ

ਨਵੀਂ ਦਿੱਲੀ— ਕੋਲੰਬੀਆ ਵਿਰੁੱਧ ਪਿਛਲੇ ਮੈਚ ਵਿਚ ਕੁਝ ਚੰਗਾ ਪ੍ਰਦਰਸ਼ਨ ਕਰਕੇ ਉਮੀਦ ਜਗਾਉਣ ਵਾਲੀ ਭਾਰਤੀ ਟੀਮ ਅੱਜ ਇੱਥੇ ਘਾਨਾ ਦੇ ਕਪਤਾਨ ਐਰਿਕ ਅਯਾਹ ਤੇ ਉਸਦੇ ਸਾਥੀਆਂ ਦੇ ਸਾਹਮਣੇ ਕਿਤੇ ਟਿਕਦੀ ਨਜ਼ਰ ਨਹੀਂ ਆਈ ਤੇ ਅਫਰੀਕੀ ਟੀਮ ਨੇ ਇਕਤਰਫਾ ਮੁਕਾਬਲੇ ਵਿਚ 4-0 ਨਾਲ ਜਿੱਤ ਦਰਜ ਕਰਕੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਤੈਅ ਕਰ ਲਈ।
ਘਾਨਾ ਵਲੋਂ ਐਰਿਕ ਅਯਾਹ (43ਵੇਂ ਤੇ 52ਵੇਂ ਮਿੰਟ) ਨੇ ਦੋ ਜਦਕਿ ਬਦਲਵੇਂ ਖਿਡਾਰੀ ਰਿਕਾਰਡੋ ਡਾਨਸੋ (86ਵੇਂ) ਤੇ ਇਮਾਨੂਅਲ ਟੋਕੂ (87ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਮੈਚ ਤੋਂ ਬਾਅਦ ਭਾਰਤੀ ਖਿਡਾਰੀਆਂ ਖਾਸ ਤੌਰ 'ਤੇ ਧੀਰਜ ਸਿੰਘ  ਦੀਆਂ ਅੱਖਾਂ ਵਿਚ ਹੰਝੂ ਸਨ, ਜਿਸ ਨੇ ਅੱਜ ਕੁਝ ਚੰਗੇ ਬਚਾਅ ਕੀਤੇ। ਭਾਰਤ ਤਿੰਨੇ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਭਾਰਤ ਤਨੂੰ ਲਗਾਤਾਰ ਤੀਜੇ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮੈਚ ਵਿਚ ਕੋਲੰਬੀਆ ਵਿਰੁੱਧ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤ ਤੋਂ ਉਮੀਦ ਬੱਝ ਗਈ ਸੀ ਪਰ ਦੋ ਵਾਰ ਦਾ ਚੈਂਪੀਅਨ ਘਾਨਾ ਉਸ ਤੋਂ ਖੇਡ ਦੇ ਹਰ ਖੇਤਰ ਵਿਚ ਅੱਵਲ ਸਾਬਤ ਹੋਇਆ। ਘਾਨਾ ਦੇ ਇਸ ਜਿੱਤ ਤੋਂ ਬਾਅਦ ਤਿੰਨ ਮੈਚਾਂ ਵਿਚੋਂ 76 ਅੰਕ ਹਨ ਤੇ ਉਹ ਗਰੁੱਪ-ਏ ਵਿਚਪਹਿਲੇ ਸਥਾਨ 'ਤੇ ਰਹਿ ਕੇ ਆਖਰੀ-16 ਵਿਚ ਪਹੁੰਚਿਆ। ਕੋਲੰਬੀਆ ਤੇ ਅਮਰੀਕਾ ਦੇ ਵੀ 6-6 ਅੰਕ ਰਹੇ ਪਰ ਗੋਲ ਫਰਕ ਵਿਚ ਉਹ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਖਿਸਕ ਗਏ। 
ਘਾਨਾ ਦੇ ਖਿਡਾਰੀ ਕੱਦ-ਕਾਦ ਵਿਚ ਕਾਫੀ ਮਜ਼ਬੂਤ ਸਨ ਪਰ ਭਾਰਤੀਆਂ ਨੇ ਫੁਰਤੀ ਤੇ ਕੁਸ਼ਲਤਾ ਦੇ ਮਾਮਲੇ ਵਿਚ ਉਨ੍ਹਾਂ ਨੂੰ ਸ਼ੁਰੂ ਵਿਚ ਬਰਾਬਰੀ ਦੀ ਟੱਕਰ ਦਿੱਤੀ। ਗੋਲ ਅੱਗੇ ਵਧਣ ਦੇ ਨਾਲ ਹਾਲਾਂਕਿ ਫਰਕ ਸਾਫ ਨਜ਼ਰ ਆਉਣ ਲੱਗਾ ਤੇ ਅਫਰੀਕੀ ਟੀਮ ਦਾ ਦਬਦਬਾ ਵਧਦਾ ਗਿਆ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਮਜੂਦ 52,614 ਦਰਸ਼ਕਾਂ ਵਿਚੋਂ ਜ਼ਿਆਦਾਤਰ ਨੇ ਹਰ ਪਲ ਭਾਰਤੀਆਂ ਦਾ ਉਤਸ਼ਾਹ ਵਧਾਇਆ ਪਰ ਦਰਸ਼ਕਾਂ ਦਾ ਜੋਸ਼ ਮੈਦਾਨ ਦਾ ਫਰਕ ਨਹੀਂ ਘੱਟ ਕਰ ਸਕਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!